ਬੱਗਾ ਸਿੰਘ ਆਰਟਿਸਟ ਦੀ ਪੁਸਤਕ ' ਕੁਟੀਆ ਅਗੰਮ ਸਾਹਿਬ ' ਜਾਰੀ

ਮਾਹਿਲਪੁਰ - ਨੈਸ਼ਨਲ ਅਵਾਰਡੀ ਅਧਿਆਪਕ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੇ ਸਾਥੀ ਰਹੇ ਉਘੇ ਆਰਟਿਸਟ ਬੱਗਾ ਸਿੰਘ ਦੁਆਰਾ ਸਿਰਜੀ ਇਤਿਹਾਸਿਕ ਪੁਸਤਕ 'ਕੁਟੀਆ ਅਗੰਮ ਸਾਹਿਬ', ਤਪ ਅਸਥਾਨ ਸੰਤ ਬਾਬਾ ਬਿਸ਼ਨ ਸਿੰਘ ਅਤੇ ਸੰਤ ਬਾਬਾ ਸੇਵਾ ਦਾਸ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲੇ ਤੇ ਜਾਰੀ ਕੀਤੀ ਗਈ l ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਪ੍ਰਕਾਸ਼ਕ ਬਲਜਿੰਦਰ ਮਾਨ ਨੇ ਪੁਸਤਕ ਜਾਰੀ ਕਰਦਿਆਂ ਕਿਹਾ ਕਿ ਇਹ ਪੁਸਤਕ ਇਤਿਹਾਸਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦੀ ਹੈ l ਪੁਸਤਕ ਵਿੱਚ ਕੁਟੀਆ ਅੰਗਮ ਸਾਹਿਬ ਦਾ ਇਤਿਹਾਸ, ਸੇਵਾਦਾਰਾਂ ਤੇ ਪ੍ਰਬੰਧਕਾਂ ਦੇ ਯੋਗਦਾਨ ਦੀ ਭਰਪੂਰ ਚਰਚਾ ਕੀਤੀ ਗਈ ਹੈl

ਮਾਹਿਲਪੁਰ - ਨੈਸ਼ਨਲ ਅਵਾਰਡੀ ਅਧਿਆਪਕ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੇ ਸਾਥੀ ਰਹੇ ਉਘੇ ਆਰਟਿਸਟ ਬੱਗਾ ਸਿੰਘ ਦੁਆਰਾ ਸਿਰਜੀ ਇਤਿਹਾਸਿਕ ਪੁਸਤਕ 'ਕੁਟੀਆ ਅਗੰਮ ਸਾਹਿਬ', ਤਪ ਅਸਥਾਨ ਸੰਤ ਬਾਬਾ ਬਿਸ਼ਨ ਸਿੰਘ ਅਤੇ ਸੰਤ ਬਾਬਾ ਸੇਵਾ ਦਾਸ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲੇ ਤੇ ਜਾਰੀ ਕੀਤੀ ਗਈ l ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਪ੍ਰਕਾਸ਼ਕ ਬਲਜਿੰਦਰ ਮਾਨ ਨੇ ਪੁਸਤਕ ਜਾਰੀ ਕਰਦਿਆਂ ਕਿਹਾ ਕਿ ਇਹ ਪੁਸਤਕ ਇਤਿਹਾਸਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦੀ ਹੈ l ਪੁਸਤਕ ਵਿੱਚ ਕੁਟੀਆ ਅੰਗਮ ਸਾਹਿਬ ਦਾ ਇਤਿਹਾਸ, ਸੇਵਾਦਾਰਾਂ ਤੇ ਪ੍ਰਬੰਧਕਾਂ ਦੇ ਯੋਗਦਾਨ ਦੀ ਭਰਪੂਰ ਚਰਚਾ ਕੀਤੀ ਗਈ ਹੈl ਇਸ ਦੇ ਨਾਲ ਨਾਲ ਵਿਦਵਾਨਾਂ ਅਤੇ ਗੁਰੂ ਸਾਹਿਬਾਨ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਵੀ ਸਰਲਾ ਤੇ ਸਪਸ਼ਟ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ l ਹਰ ਉਮਰ ਵਰਗ ਦਾ ਪਾਠਕ ਇਸਤੋਂ ਪ੍ਰੇਰਨਾ ਲੈ ਕੇ ਆਪਣਾ ਪਰਮਾਰਥ ਅਤੇ ਸਵਾਰਥ ਸੁਆਰ ਸਕਦਾ ਹੈ l
             ਪੁਸਤਕ ਜਾਰੀ ਕਰਨ ਮੌਕੇ ਕੁਟੀਆ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਬੰਟੀ ਅਤੇ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਬੱਗਾ ਸਿੰਘ ਆਰਟਿਸਟ ਨੇ ਪੰਜ ਸਾਲ ਦੀ ਘਾਲਣਾ ਬਾਅਦ ਇਹ ਇੱਕ ਕੀਮਤੀ ਤੋਹਫਾ ਸ਼ਰਧਾਲੂਆਂ ਨੂੰ ਭੇਟ ਕੀਤਾ ਹੈ। ਸਮੂਹ ਸਾਧ ਸੰਗਤ ਨੂੰ ਇਸ ਖੋਜ ਭਰਪੂਰ ਕਾਰਜ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਤਰਲੋਚਨ ਸਿੰਘ, ਭਗਤ ਸਿੰਘ, ਗਿਆਨੀ ਹਰਮੇਸ਼ ਸਿੰਘ, ਮਦਨ ਲਾਲ, ਅਵਤਾਰ ਸਿੰਘ, ਸੁਖਮਨ ਸਿੰਘ, ਅਵਤਾਰ ਸਿੰਘ ਅਤੇ ਪ੍ਰਿੰ. ਸੁਖਵਿੰਦਰ ਸਿੰਘ ਸਮੇਤ ਬਹੁ-ਗਿਣਤੀ ਵਿਚ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ। ਬੱਗਾ ਸਿੰਘ ਨੇ ਪੁਸਤਕ ਦੀ ਤਿਆਰੀ ਲਈ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਪਤਵੰਤਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
           ਸਲਾਨਾ ਜੋੜ ਮੇਲੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਢਾਡੀ ਅਤੇ ਕਵੀਸ਼ਰਾਂ ਵੱਲੋਂ ਮਹਾਂਪੁਰਸ਼ਾਂ ਦੀ ਜੀਵਨੀ ਦੇ ਦ੍ਰਿਸ਼ਟਾਂਤ ਪੇਸ਼ ਕੀਤੇ ਗਏ। ਉਹਨਾਂ ਸ਼ਰਧਾਲੂਆਂ ਨੂੰ ਸ਼ਬਦ ਨਾਲ ਸਾਂਝ ਪਾਉਣ ਦੀ ਅਪੀਲ ਕੀਤੀ l ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।