
ਕੇ ਸੀ ਕਾਲਜ ਆਫ਼ ਫਾਰਮੇਸੀ ਦੇ ਬੀ. ਫਾਰਮਾ ਦੇ ਪਹਿਲੇ, ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਨਵਾਂਸ਼ਹਿਰ - ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਕੇ ਸੀ ਕਾਲਜ ਆਫ਼ ਫਾਰਮੇਸੀ ਦਾ ਨਵੰਬਰ-ਦਸੰਬਰ 2023 ਦਾ ਬੀ. ਫਾਰਮਾ (ਚਾਰ ਸਾਲਾ ਦੀ ਡਿਗਰੀ) ਦੇ ਪਹਿਲੇ, ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਘੋਸ਼ਿਤ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਪ੍ਰਿੰਸੀਪਲ ਡਾਕਟਰ ਅਮਰਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਨਿਸ਼ਾ ਨੇ ਦੱਸਿਆ ਕਿ ਪਹਿਲੇ ਸਮੈਸਟਰ ’ਚ ਮਨੀਸ਼ਾ ਨੇ 8.77 ਐਸ ਜੀ ਪੀ ਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਲੈ ਕੇ ਕਾਲਜ ’ਚੋਂ ਪਹਿਲਾ, ਰਾਜ ਰਾਣੀ 8.67 ਐਸ ਜੀ ਪੀ ਏ ਲੈ ਕੇ ਦੂਜਾ, ਅਲੀਸ਼ਾ 8.59 ਐਸ ਜੀ ਪੀ ਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਨਵਾਂਸ਼ਹਿਰ - ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਕੇ ਸੀ ਕਾਲਜ ਆਫ਼ ਫਾਰਮੇਸੀ ਦਾ ਨਵੰਬਰ-ਦਸੰਬਰ 2023 ਦਾ ਬੀ. ਫਾਰਮਾ (ਚਾਰ ਸਾਲਾ ਦੀ ਡਿਗਰੀ) ਦੇ ਪਹਿਲੇ, ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਘੋਸ਼ਿਤ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਪ੍ਰਿੰਸੀਪਲ ਡਾਕਟਰ ਅਮਰਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਨਿਸ਼ਾ ਨੇ ਦੱਸਿਆ ਕਿ ਪਹਿਲੇ ਸਮੈਸਟਰ ’ਚ ਮਨੀਸ਼ਾ ਨੇ 8.77 ਐਸ ਜੀ ਪੀ ਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਲੈ ਕੇ ਕਾਲਜ ’ਚੋਂ ਪਹਿਲਾ, ਰਾਜ ਰਾਣੀ 8.67 ਐਸ ਜੀ ਪੀ ਏ ਲੈ ਕੇ ਦੂਜਾ, ਅਲੀਸ਼ਾ 8.59 ਐਸ ਜੀ ਪੀ ਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਪੰਜਵੇਂ ਸਮੈਸਟਰ ’ਚ ਖੁਸ਼ੀ ਨੇ 8.46 ਐਸ ਜੀ ਪੀ ਏ ਲੈ ਕੇ ਪਹਿਲਾ ਅਤੇ ਹਰਜੋਤ ਨੇ 8.31 ਐਸ ਜੀ ਪੀ ਏ ਲੈ ਕੇ ਦੂਜਾ ਸਥਾਨ ਪਾਇਆ ਹੈ। ਇਸੇ ਤਰ੍ਹਾਂ ਸੱਤਵੇਂ ਸਮੈਸਟਰ ’ਚ ਮਨੀਸ਼ਾ 9.50 ਐਸ ਜੀ ਪੀ ਏ ਲੈ ਕੇ ਪਹਿਲਾ, ਨਵਜੋਤ ਅਤੇ ਦਮਨਪ੍ਰੀਤ ਨੇ ਸਾਂਝੇ ਤੌਰ ਤੇ 9 ਐਸ ਜੀ ਪੀ ਏ ਲੈ ਕੇ ਦੂਜਾ ਸਥਾਨ ਪਾਇਆ ਹੈ, ਇਸੇ ਤਰ੍ਹਾਂ ਦੀਪਿਕਾ ਅਤੇ ਲਵਪ੍ਰੀਤ ਨੇ 8.83 ਐਸ ਜੀ ਪੀ ਏ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਕੇ ਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਫਾਰਮੇਸੀ ਦੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੇ ਨਾਲ ਸਹਾਇਕ ਪ੍ਰੋਫੈਸਰ ਨਿਸ਼ਾ, ਮੁਹੰਮਦ ਸੁਹੇਲ, ਅੰਕਿਤਾ, ਖੁਸ਼ਦੀਪ ਕੌਰ, ਮਨਪ੍ਰੀਤ, ਮੁਕੇਸ਼ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
