ਸੇਮਗ੍ਰਸਤ ਖੇਤਰ ਨੂੰ ਸੇਮਮੁਕਤ ਕਰਨ ਲਈ ਵਿਭਾਗ ਆਪਸ ਵਿੱਚ ਤਾਲਮੇਲ ਸਥਾਪਿਤ ਕਰਨ- ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ, 6 ਅਗਸਤ-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਦੇ ਸੇਮਗ੍ਰਸਤ ਖੇਤਰ ਨੂੰ ਸੇਮਮੁਕਤ ਕਰਨ ਲਈ ਵਿਭਾਗ ਆਪਸ ਵਿੱਚ ਤਾਲਮੇਲ ਸਥਾਪਿਤ ਕਰਨ। ਉਨ੍ਹਾਂ ਨੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਇੱਕ ਖ਼ਾਸ ਪਾਇਲਟ ਪ੍ਰੋਜੈਕਟ ਸ਼ੁਰੂ ਕਰਕੇ ਜਲਦ ਤੋਂ ਜਲਦ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਸ੍ਰੀ ਰਾਣਾ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਨਿਦੇਸ਼ਕ ਸ੍ਰੀ ਰਾਜਨਾਰਾਇਣ ਕੌਸ਼ਿਕ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਸ੍ਰੀ ਸ਼ਿਆਮ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਜਟ ਵਿੱਚ ਸਾਲ 2025-26 ਲਈ ਕਰੀਬਨ ਇੱਕ ਲੱਖ ਏਕੜ ਖਾਰੇ ਪਾਣੀ ਦੀ ਜਮੀਨ ਨੂੰ ਦੁਬਾਰ ਦੋਂ ਸੇਮਮੁਕਤ ਕਰਨ ਦਾ ਟੀਚਾ ਰੱਖਿਆ ਸੀ।
ਇਸ ਟੀਚੇ ਦੀ ਪ੍ਰਾਪਤੀ ਲਈ ਖੇਤੀਬਾੜੀ ਵਿਭਾਗ ਅਤੇ ਮੱਛੀ ਵਿਭਾਗ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਵਾਧੂ ਜਮੀਨ ਸੇਮਗ੍ਰਸਤ ਅਤੇ ਖਾਰੇ ਪਾਣੀ ਦੀ ਹੈ ਜਿਸ ਵਿੱਚ ਫਸਲ ਪੈਦਾ ਨਹੀਂ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੇਮਗ੍ਰਸਤ ਭੂਮੀ ਵਿੱਚ ਤਾਲਾਬ ਬਣਾ ਕੇ ਝੀਂਗਾ ਮੱਛੀ ਦੇ ਪਾਲਨ ਦੀ ਸੰਭਾਵਨਾਵਾਂ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਟਯੂਬਵੇਲ ਤੋਂ ਜਮੀਨ ਦਾ ਖਾਰਾ ਪਾਣੀ ਕੱਡਣ 'ਤੇ ਜਿੱਥੇ ਜਮੀਨੀ ਪਾਣੀ ਥੱਲੇ ਜਾਣ ਨਾਲ ਖੇਤਰ ਸੇਮਮੁਕਤ ਹੋ ਜਾਵੇਗਾ ਉੱਥੇ ਹੀ ਝੀਂਗਾ ਮੱਛੀ ਪਾਲਨ ਨਾਲ ਕਿਸਾਨਾਂ ਦੀ ਚੰਗੀ ਖਾਸੀ ਆਮਦਣ ਵੀ ਹੋਵੇਗੀ। ਉਨ੍ਹਾਂ ਨੇ ਮੀਂਹ ਦੇ ਮੌਸਮ ਨੂੰ ਵੇਖਦੇ ਹੋਏ ਡ੍ਰੇਨ ਰਾਹੀਂ ਪਾਣੀ ਦੀ ਨਿਕਾਸੀ ਕਰਨ ਲਈ ਆਪਦਾ ਅਤੇ ਪ੍ਰਬੰਧਨ ਵਿਭਾਗ ਅਤੇ ਸਿੰਚਾਈ ਵਿਭਾਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ।
ਖੇਤੀਬਾੜੀ ਅਤੇ ਕਿਸਾਨ ਭਲਈ ਮੰਤਰੀ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ੍ਹ ਪ੍ਰੋਤਸਾਹਿਤ ਕਰਨ ਲਈ ਕੰਮ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।