ਨਵ ਜਨਮੇ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਦੀ ਸਕਰੀਨਿੰਗ ਸੰਬੰਧੀ ਕਰਵਾਈ ਗਈ ਟ੍ਰੇਨਿੰਗ
ਪਟਿਆਲਾ, 12 ਮਾਰਚ- ਸਿਹਤ ਵਿਭਾਗ ਪਟਿਆਲਾ ਵੱਲੋਂ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਂਵਾਂ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੂੰ ਨਵ-ਜਨਮੇ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਦੀ ਸਕਰੀਨਿੰਗ ਕਰਨ ਸੰਬੰਧੀ ਟਰੇਨਿੰਗ ਅਨੈਕਸੀ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਦੇ ਮਾਹਿਰ ਅਤੇ ਸਟੇਟ ਟਰੇਨਰ ਡਾ. ਰੌਬਿਨ ਬਾਂਸਲ ਵੱਲੋਂ ਨਵ-ਜਨਮੇ ਬੱਚਿਆਂ ਵਿੱਚ ਹੋਣ ਵਾਲੇ ਵੱਖ-ਵੱਖ ਜਮਾਂਦਰੂ ਨੁਕਸਾਂ ਬਾਰੇ ਜਾਣਕਾਰੀ ਦਿੱਤੀ ਗਈ।

ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਪੋਸਟਰ ਰਿਲੀਜ਼ ਕਰਦੇ ਸਮੇਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ,ਇਸੇ ਕੜੀ ਤਹਿਤ ਅੱਜ ਦੇ ਟਰੇਨਿੰਗ ਪ੍ਰੋਗਰਾਮ ਵਿੱਚ ਨਵ-ਜਨਮੇਂ ਬੱਚਿਆਂ ਵਿੱਚ ਨਿਊਰਲ ਟਿਊਬ ਡਿਫੈਕਟ ,ਡਾਊਨ ਸਿੰਡਰੋਮ,ਕੱਟੇ ਹੋਏ ਬੁੱਲ ਅਤੇ ਤਾਲੂ, ਕਲੱਬ ਫੁੱਟ, ਜਮਾਂਦਰੂ ਮੋਤੀਆ ਬਿੰਦ, ਜਮਾਂਦਰੂ ਬਹਿਰਾਪਨ, ਜਮਾਂਦਰੂ ਦਿਲ ਦੀਆਂ ਬੀਮਾਰੀਆਂ ਆਦਿ ਸੰਬੰਧੀ ਸਕਰੀਨਿੰਗ ਕਰਨ ਦੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਬੱਚੇ ਦੇ ਜਨਮ ਸਮੇਂ ਹੀ ਜਮਾਂਦਰੂ ਨੁਕਸਾਂ ਦਾ ਪਤਾ ਲਗਾ ਕੇ ਉਚੇਰੀ ਸਿਹਤ ਸੰਸਥਾਂ ਵਿੱਚ ਰੈਫਰ ਕੀਤਾ ਜਾ ਸਕੇ ਅਤੇ ਬੱਚੇ ਦਾ ਮੁੱਫਤ ਲੋੜੀਂਦਾ ਇਲਾਜ ਕਰਵਾਇਆ ਜਾ ਸਕੇ।ਸਰਕਾਰ ਦਾ ਇਹ ਕਦਮ ਬੱਚਿਆਂ ਦੇ ਜਮਾਂਦਰੂ ਨੁਕਸਾਂ ਨੂੰ ਖਤਮ ਕਰਕੇ ਸਿਹਤਮੰਦ ਜਿੰਦਗੀ ਬਤੀਤ ਕਰਨ ਅਤੇ ਸਿਹਤਮੰਦ ਪੰਜਾਬ ਬਣਾਉਣ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਅਤੇ ਨੋਡਲ ਅਫਸਰ ਸਕੂਲ ਹੈਲਥ ਡਾ. ਗੁਰਪ੍ਰੀਤ ਕੌਰ ਵੱਲੋਂ 0 ਤੋਂ 18 ਸਾਲ ਤੱਕ ਦੇ ਬੱਚਿਆਂ ਜਿਹਨਾਂ ਵਿਚ ਘਰਾਂ ਅਤੇ ਸਿਹਤ ਸੰਸ਼ਥਾਵਾ ਵਿੱਚ ਜਨਮੇ 0 ਤੋਂ 6 ਹਫਤੇ, ਆਂਗਣਵਾੜੀਆਂ ਵਿੱਚ ਦਾਖਲ 6 ਹਫਤੇ ਤੋਂ 6 ਸਾਲ ਅਤੇ ਸਰਕਾਰੀ ਤੇ ਸਰਕਾਰੀ ਸਹਾਇਤਾਂ ਪ੍ਰਾਪਤ ਸਕੂਲਾਂ ਵਿੱਚ ਦਾਖਲ 6 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਵਿੱਚ ਜਮਾਂਦਰੂ ਨੁਕਸ, ਬੱਚਿਆਂ ਦੀਆਂ ਬਿਮਾਰੀਆਂ, ਬੱਚਿਆਂ ਵਿਚ ਸ਼ਰੀਰਿਕ ਕਮੀਆਂ, ਸ਼ਰੀਰਿਕ ਵਿਕਾਸ ਵਿਚ ਦੇਰੀ ਅਤੇ ਅਪੰਗਤਾ ਨਾਲ ਸਬੰਧਤ 33 ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਜਿਨਾਂ ਬੀਮਾਰੀਆਂ ਦਾ ਸਿਹਤ ਵਿਭਾਗ ਵੱਲੋਂ ਇਲਾਜ ਉੱਚ ਸਰਕਾਰੀ ਅਤੇ ਪ੍ਰਮਾਣਿਤ ਸਿਹਤ ਸੰਸਥਾਵਾਂ ਵਿਚ ਮੁਫਤ ਕਰਵਾਇਆ ਜਾਂਦਾ ਹੈ। ਜਿਲ੍ਹਾ ਸਕੂਲ ਸਿਹਤ ਅਫਸਰ ਡਾ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਤਹਿਤ ਸਰਕਾਰੀ ਹਸਪਤਾਲਾਂ ਅਤੇ ਘਰਾਂ ਵਿੱਚ ਜਨਮੇ ਬੱਚਿਆਂ ਅਤੇ ਆਂਗਣਵਾੜੀ ਵਿੱਚ ਦਰਜ ਬੱਚਿਆਂ ਦਾ ਸਾਲ ਵਿੱਚ ਦੋ ਵਾਰੀ ਅਤੇ ਸਰਕਾਰੀ ਸਕੂਲਾਂ ਵਿੱਚ ਪੜਦੇ 1 ਤੋਂ 12 ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰੀ ਸਿਹਤ ਚੈਕਅਪ ਕੀਤਾ ਜਾਂਦਾ ਹੈ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਰਾਜੀਵ ਟੰਡਨ, ਡਾ. ਦੀਪਕ ਮੌਗਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਸਕੂਲ ਹੈਲਥ ਕੁਆਰਡੀਨੇਟਰ ਚੰਦਨ ਮਹਾਜਨ ਅਤੇ ਬਿੱਟੂ ਕੁਮਾਰ ਆਦਿ ਹਾਜ਼ਰ ਸਨ।