ਰਾਸ਼ਟਰਪਤੀ ਐਵਾਰਡੀ ਸz.ਗੁਰਪ੍ਰੀਤ ਸਿੰਘ ਖਾਲਸਾ ਦਾ ਮੁਹਾਲੀ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ

ਐਸ ਏ ਐਸ ਨਗਰ, 9 ਮਾਰਚ - ਪਿਛਲੇ ਦਿਨੀਂ ਭਾਰਤ ਸਰਕਾਰ ਦੇ ਅਦਾਰੇ ਸੰਗੀਤ ਨਾਟਕ ਅਕਾਦਮੀ ਨਵੀ ਦਿੱਲੀ ਵਲੋਂ ਸਾਲ 2022-23 ਲਈ ਸੰਗੀਤ ਨਾਟਕ ਅਕਾਦਮੀ ਐਵਾਰਡ ਐਲਾਨੇ ਗਏ ਸਨ। ਇਸ ਮੌਕੇ ਅਕਾਦਮੀ ਵਲੋਂ ਟ੍ਰਾਈਸਿਟੀ ਵਿਚ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਦੇ ਉਪਰਾਲਿਆਂ ਲਈ ਤੱਤਪਰ ਸ਼ਖਸੀਅਤਾਂ ਵਿੱਚ 45 ਸਾਲਾ ਤੋਂ ਗੱਤਕੇ ਨੂੰ ਸਮਰਪਿਤ ਜੱਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਦੇ ਨਾਮ ਦਾ ਐਲਾਨ ਵੀ ਕੀਤਾ ਗਿਆ ਸੀ।

ਸz. ਗੁਰਪ੍ਰੀਤ ਸਿੰਘ ਖਾਲਸਾ ਦੇ ਦਿੱਲੀ ਵਿਖੇ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੂਰਮੂ ਤੋਂ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਮੁਹਾਲੀ ਪਹੁੰਚਣ ਤੇ ਇਲਾਕਾ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸz. ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਸਨਮਾਨ ਸ਼ਸਤਰ ਵਿੱਦਿਆ ਦਾ ਹੈ। ਉਹਨਾਂ ਨੇ ਇਹ ਸਨਮਾਨ ਸੰਸਾਰ ਦੇ ਸਾਰੇ ਗੱਤਕਾ ਖਿਡਾਰੀਆਂ ਦੇ ਨਾਮ ਸਮਰਪਿਤ ਕੀਤਾ। ਇਸ ਮੌਕੇ ਇਲਾਕਾ ਕੌਂਸਲਰ ਸ਼੍ਰੀਮਤੀ ਮੀਨਾ ਕੌਂਡਲ ਨੇ ਕਿਹਾ ਇਸ ਸਨਮਾਨ ਨਾਲ ਸਮੂਹ ਮੁਹਾਲੀ ਇਲਾਕੇ ਦਾ ਮਾਣ ਵਧਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਗੁਰਕ੍ਰਿਪਾਲ ਸੁਰਾਪੁਰੀ, ਨਰਿੰਦਰ ਨੀਨਾ, ਪ੍ਰਧਾਨ ਇਪਟਾ ਮੁਹਾਲੀ, ਪੰਜਾਬੀ ਗਾਇਕ ਗੈਰੀ ਗਿੱਲ, ਬਲਜੀਤ ਫਿੱਡੀਆਵਾਲੀ ਗੀਤਕਾਰ, ਮਨਜੀਤ ਕੌਰ ਸਾਬਕਾ ਐਮ ਸੀ, ਸੀਮਾ, ਬਲਜੀਤ ਕੌਰ, ਗਿਆਨ ਸਿੰਘ, ਅਮਰਜੀਤ ਸਿੰਘ ਪਟਿਆਲਵੀ, ਅਦਾਕਾਰਾ ਸੁਖਬੀਰ ਪਾਲ ਕੌਰ, ਰਮਨੀਕ ਸਿੰਘ ਪੰਨੂ, ਦਲਜੀਤ ਕੌਰ ਪੰਨੂ, ਸੁਰਮੁੱਖ ਸਿੰਘ, ਮਨਦੀਪ, ਹਰਦੀਪ, ਮੁਕੇਸ਼, ਹਰਕੀਰਤ ਪਾਲ ਸਿੰਘ, ਅਵਨੀਤ ਸਿੰਘ ਜ਼ੀਰਕਪੁਰ ਅਤੇ ਮੁਹੱਲਾ ਨਿਵਾਸੀਆਂ ਵਲੋਂ ਸz. ਖਾਲਸਾ ਦਾ ਨਿੱਘਾ ਸਵਾਗਤ ਕੀਤਾ।