ਪ੍ਰਿਤਪਾਲ ਬਾਸੀ ਦੇ ਪਿਤਾ ਐਡਵੋਕੇਟ ਦਲਜੀਤ ਸਿੰਘ ਬਾਸੀ ਨੂੰ ਸ਼ਰਧਾਂਜਲੀਆਂ ਭੇਂਟ
ਐਸ ਏ ਐਸ ਨਗਰ, 18 ਅਪ੍ਰੈਲ- ਮੁਹਾਲੀ ਦੇ ਸੀਨੀਅਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਅਤੇ ਪ੍ਰਿੰਸਪ੍ਰੀਤਜੀਤ ਸਿੰਘ ਬਾਸੀ ਦੇ ਪਿਤਾ ਐਡਵੋਕੇਟ ਦਲਜੀਤ ਸਿੰਘ ਬਾਸੀ (ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ) ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਫੇਜ਼-3ਬੀ1 ਸਥਿਤ ਗੁਰਦੁਆਰਾ ਸ੍ਰੀ ਸਾਚਾ ਧੰਨ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਅਤੇ ਪਰਿਵਾਰ ਦੇ ਸਨੇਹੀਆਂ ਨੇ ਮਰਹੂਮ ਐਡਵੋਕੇਟ ਦਲਜੀਤ ਸਿੰਘ ਬਾਸੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਰਾਗੀ ਸਿੰਘ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਨਰਿੰਦਰ ਸਿੰਘ ਸ਼ੇਰਗਿੱਲ ਚੈਅਰਮੈਨ ਮਿਲਕਫੈਡ ਪੰਜਾਬ, ਸ਼੍ਰੋਮਣੀ ਅਕਾਲੀ ਦਲ ਦੇ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ, ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਲਖਵਿੰਦਰ ਕੌਰ ਗਰਚਾ, ਮਿਊਜਿਕ ਪ੍ਰਡਿਊਸਰ ਸਚਿਨ ਆਹੂਜਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ, ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ, ਮੁਹਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਐਡਵੋਕੇਟ ਜਸਪਾਲ ਦੱਪਰ, ਨਵਾਬ ਸਿੰਘ ਮਨੇਸ, ਰਾਜਾ ਮੁਹਾਲੀ, ਬੀ. ਕੇ. ਗੋਇਲ, ਅਵਤਾਰ ਸਿੰਘ ਮੌਲੀ, ਮਿੱਠੂ ਸਰਪੰਚ, ਪਰਮਜੀਤ ਸਿੰਘ ਕਾਹਲੋਂ ਅਕਾਲੀ ਆਗੂ, ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਡੀ. ਐਸ. ਪੀ. ਲਖਵਿੰਦਰ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ (ਐਮ. ਟੀ. ਓ), ਸੁਨੀਤਾ ਸਿੰਘ ਈ. ਟੀ. ਓ, ਮਨੋਜ ਜੋਸ਼ੀ ਬਿਊਰੋ ਚੀਫ ਜੀ ਨਿਊਜ਼ ਸਮੇਤ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ, ਇਲਾਕਾ ਵਾਸੀ ਹਾਜਰ ਸਨ।
ਅਖੀਰ ਵਿਚ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ, ਜਦੋਂ ਕਿ ਸਟੇਜ ਸਕੱਤਰ ਦੀ ਭੂਮੀਕਾ ਜੀ ਨਿਊਜ਼ ਦੇ ਐਂਕਰ ਕ੍ਰਿਸ਼ਨ ਸਿੰਘ ਵਲੋਂ ਨਿਭਾਈ ਗਈ।