ਮੁਹਾਲੀ ਦਾ ਜਿਲ੍ਹਾ ਭਲਾਈ ਵਿਭਾਗ ਨਹੀਂ ਕਰ ਰਿਹਾ ਲੋਕਾਂ ਦੀ ਭਲਾਈ : ਬਲਵਿੰਦਰ ਕੁੰਭੜਾ

ਐਸ.ਏ.ਐਸ ਨਗਰ, 1 ਮਾਰਚ - ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਘਰ ਬੈਠੇ 43 ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਦੀ ਅਸਲ ਹਾਲਤ ਇਹ ਹੈ ਕਿ ਅਸਲ ਵਿੱਚ ਲੋਕਾਂ ਦੇ ਜਿਹੜੇ ਕੰਮ ਪਹਿਲਾਂ ਹੁੰਦੇ ਸਨ ਉਹ ਵੀ ਰੁੱਕ ਗਏ ਹਨ।

ਉਹਨਾਂ ਕਿਹਾ ਕਿ ਹੁਣ ਦਫਤਰਾਂ ਵਿੱਚ ਜਾਓ ਤਾਂ ਕੋਈ ਨਹੀਂ ਮਿਲਦਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਬੇਲਗਾਮ ਅਫ਼ਸਰ ਕਿਸੇ ਦੀ ਕੋਈ ਸਾਰ ਨਹੀਂ ਲੈ ਰਹੇ। ਥਾਣਿਆਂ ਵਿੱਚ ਮੁਕੱਦਮੇ ਦੇ ਚਲਾਨ ਪੇਸ਼ ਕਰਾਉਣੇ ਹੋਣ ਜਾਂ ਤਹਿਸੀਲਦਾਰ ਤੋਂ ਵਾਰਸ ਦੇ ਨਾਂ ਵਿਰਾਸਤ ਦੇ ਇੰਤਕਾਲ ਕਰਾਉਣੇ ਹੋਣ ਇਨ੍ਹਾਂ ਸਾਰੇ ਕੰਮਾਂ ਵਾਸਤੇ ਵੱਡੇ ਪੱਧਰ ਤੇ ਭ੍ਰਿਸ਼ਟਚਾਰ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਸz. ਸੁਰਿੰਦਰ ਸਿੰਘ ਕੰਡਾਲਾ (ਜੋ ਅੰਗਹੀਣ ਹਨ) ਦੇ ਬੇਟੇ ਸਤਬੀਰ ਸਿੰਘ (ਸਾਬਕਾ ਸਰਪੰਚ ਗੁਰਮੀਤ ਕੌਰ ਦੇ ਪਤੀ) ਦੇ ਕਤਲ ਮਾਮਲੇ ਦੀ ਐਫ. ਆਈ. ਆਰ. ਵਿੱਚ ਐਸ ਸੀ ਐਸ ਟੀ ਐਕਟ ਦੀ ਧਾਰਾ ਲਗਾਉਣ ਲਈ ਪੂਰੀ ਜੱਦੋਜਹਿਦ ਕਰਨੀ ਪਈ ਸੀ ਅਤੇ ਸਰਕਾਰ ਵੱਲੋਂ ਅੱਠ ਲੱਖ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਮਨਜੂਰ ਕੀਤੀ ਗਈ ਸੀ, ਜੋ ਦੋ ਕਿਸ਼ਤਾਂ ਵਿੱਚ ਮਿਲਣੀ ਸੀ। ਉਹਨਾਂ ਕਿਹਾ ਕਿ ਸੁਰਿੰਦਰ ਸਿੰਘ ਕੰਡਾਲਾ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰਾਂ ਦੇ ਚੱਕਰ ਕੱਟ ਰਿਹਾ ਹੈ, ਪਰ ਉਸਨੂੰ ਬਹਾਨੇਬਾਜ਼ੀ ਤੋਂ ਬਿਨਾ ਕੁੱਝ ਵੀ ਨਹੀਂ ਮਿਲ ਰਿਹਾ।

ਉਹਨਾਂ ਕਿਹਾ ਕਿ ਅੱਜ ਜਦੋਂ ਉਹ ਇਸ ਸੰਬੰਧੀ ਵਿਭਾਗ ਦੇ ਦਫਤਰ ਪਹੁੰਚੇ ਤਾਂ ਦਫਤਰ ਵਿੱਚ ਬੈਠੇ ਤਹਿਸੀਲ ਭਲਾਈ ਅਫ਼ਸਰ ਸ. ਅਤਿੰਦਰਪਾਲ ਸਿੰਘ ਨੇ ਕਿਹਾ ਕਿ ਦਫ਼ਤਰ ਵਿੱਚ ਸਟਾਫ਼ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਹਾਇਤਾ ਰਾਸ਼ੀ ਪਾਉਣ ਦੀ ਗੱਲ ਆਖੀ।

ਇਸ ਸਮੇਂ ਉਹਨਾਂ ਦੇ ਨਾਲ ਸਾਬਕਾ ਸਰਪੰਚ ਮੇਜਰ ਸਿੰਘ ਮਨੋਲੀ, ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਾਬਕਾ ਸਰਪੰਚ ਗੁਰਮੁਖ ਸਿੰਘ ਨਿਊ ਲਾਂਡਰਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਚੱਪੜ ਚਿੜੀ ਖੁਰਦ ਵੀ ਹਾਜ਼ਰ ਸਨ।