ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਆਰਥਿਕ ਤੌਰ ਤੇ ਕਮਜ਼ੋਰ ਦੋ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਸਹਾਇਤਾ ਕੀਤੀ
ਮਾਹਿਲਪੁਰ, (1 ਮਾਰਚ )- ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਪਿੰਡ ਰਾਮਪੁਰ ਸੈਣੀਆਂ ਅਤੇ ਕਾਂਗੜ ਪਿੰਡ ਦੇ ਆਰਥਿਕ ਤੌਰ ਤੇ ਕਮਜ਼ੋਰ ਦੋ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਲੋੜੀਂਦਾ ਸਮਾਨ ਦੇ ਕੇ ਪੁੰਨ ਦਾ ਕਾਰਜ ਕੀਤਾ ਗਿਆ।
ਮਾਹਿਲਪੁਰ, (1 ਮਾਰਚ )- ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਪਿੰਡ ਰਾਮਪੁਰ ਸੈਣੀਆਂ ਅਤੇ ਕਾਂਗੜ ਪਿੰਡ ਦੇ ਆਰਥਿਕ ਤੌਰ ਤੇ ਕਮਜ਼ੋਰ ਦੋ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਲੋੜੀਂਦਾ ਸਮਾਨ ਦੇ ਕੇ ਪੁੰਨ ਦਾ ਕਾਰਜ ਕੀਤਾ ਗਿਆ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮੋਹਨ ਸਿੰਘ, ਸਕੱਤਰ ਸੁਖਚੈਨ ਸਿੰਘ, ਮੂਲਰਾਜ, ਸੁਰਜੀਤ ਸਿੰਘ, ਗੁਰਦੀਪ ਸਿੰਘ ਸੰਘਾ, ਸੁਰਿੰਦਰ ਪਾਲ ਢਾਂਡਾ, ਡਾਕਟਰ ਪਰਮਿੰਦਰ ਸਿੰਘ, ਸੁਮੇਤ ਸੁਸਾਇਟੀ ਦੇ ਮੈਂਬਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੱਲਬਾਤ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਘਰ ਦਾ ਲੋੜੀਂਦਾ ਸਮਾਨ ਦੇ ਕੇ ਪਰਿਵਾਰਾਂ ਦੀ ਮਾਲੀ ਸਹਾਇਤਾ ਕਰ ਰਹੀ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਉੱਤੇ ਖਰਚਣ ਦੀ ਪਿਰਤ ਪਾਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਨੂੰ ਸਮੇਂ ਸਮੇਂ ਤੇ ਦਾਨੀ ਸੱਜਣ ਸਹਾਇਤਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸੁਸਾਇਟੀ ਮੈਂਬਰ ਅਤੇ ਸੁਸਾਇਟੀ ਨਾਲ ਜੁੜੇ ਸਮਰਥਕ ਵੀ ਹਰ ਮਹੀਨੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਜਿਸ ਸਦਕਾ ਪਿਛਲੇ ਲੰਬੇ ਸਮੇਂ ਤੋਂ ਇਹ ਕਾਰਜ ਨਿਰੰਤਰ ਜਾਰੀ ਹਨ।