PEC ਦੇ ਫੈਕਲਟੀ ਮੈਂਬਰ ਨੂੰ ਬਾਂਬੇ ਆਰਟ ਸੋਸਾਇਟੀ ਵੱਲੋ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ: 01 ਮਾਰਚ, 2024: ਚੰਡੀਗੜ੍ਹ ਦੇ ਪ੍ਰਸਿੱਧ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿੱਥੇ ਕਿ ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ ਵਿਭਾਗ ਵਿੱਚ ਬੈਚਲਰ ਆਫ਼ ਡਿਜ਼ਾਈਨ ਡਿਗਰੀ ਪ੍ਰੋਗਰਾਮ ਦੇ ਇੱਕ ਫੈਕਲਟੀ ਮੈਂਬਰ ਡਾ. ਵੈਭਵ ਗੋਵਿੰਦਰਾਓ ਆਠਲੇ ਨੂੰ ਗੋਲਡ ਮੈਡਲ ਅਤੇ 51,000/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਗੋਲ੍ਡ ਮੈਡਲ ਅਤੇ ਨਕਦ ਇਨਾਮ ਕਾਲਾ ਘੋੜਾ ਮੁੰਬਈ ਵਿਖੇ ਜਹਾਂਗੀਰ ਆਰਟ ਗੈਲਰੀ ਵਿੱਚ ਆਯੋਜਿਤ ਪ੍ਰਸਿੱਧ ਬੰਬੇ ਆਰਟ ਸੋਸਾਇਟੀ ਦੀ ਸਾਲਾਨਾ ਕਲਾ ਪ੍ਰਦਰਸ਼ਨੀ ਵਿੱਚ ਬਾਂਬੇ ਆਰਟ ਸੋਸਾਇਟੀ, ਮੁੰਬਈ, ਭਾਰਤ ਦੁਆਰਾ ਆਯੋਜਿਤ 132ਵੀਂ ਆਲ ਇੰਡੀਆ ਸਲਾਨਾ ਕਲਾ ਪ੍ਰਦਰਸ਼ਨੀ 2024 ਵਿੱਚ ਪੇਸ਼ਾਵਰ ਸ਼੍ਰੇਣੀ ਵਿੱਚ ਯੂਨੀਟਲ V ਦੇ ਸਿਰਲੇਖ ਵਾਲੀ ਪੇਂਟਿੰਗ ਲਈ ਡਾ. ਵੈਭਵ ਗੋਵਿੰਦਰਾਓ ਆਠਲੇ ਨੂੰ ਬੰਬੇ ਆਰਟ ਸੋਸਾਇਟੀ ਅਵਾਰਡ ਅਤੇ ਗੋਲਡ ਮੈਡਲ ਦਿੱਤਾ ਗਿਆ।

ਡਾ. ਆਠਲੇ ਮਸ਼ਹੂਰ ਸਰ ਜੇਜੇ ਸਕੂਲ ਆਫ਼ ਆਰਟ ਮੁੰਬਈ ਅਤੇ ਆਈਆਈਟੀ ਰੁੜਕੀ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਮਹਾਰਾਸ਼ਟਰ ਦੇ ਰਾਜਪਾਲ ਮਾਨਯੋਗ ਸ਼੍ਰੀ ਰਮੇਸ਼ ਬਾਇਸ ਦੁਆਰਾ ਪ੍ਰਦਾਨ ਕੀਤਾ ਗਿਆ ਸੀ, ਜਿਨ੍ਹਾਂ ਨੇ ਸਾਲਾਨਾ ਕਲਾ ਪ੍ਰਦਰਸ਼ਨੀ 2024 ਦਾ ਉਦਘਾਟਨ ਵੀ ਕੀਤਾ ਸੀ। 27 ਫਰਵਰੀ ਤੋਂ 24 ਮਾਰਚ ਤੱਕ ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ 1200 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਅਤੇ ਚੁਣੀਆਂ ਗਈਆਂ 225 ਐਂਟਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਇਹ ਪ੍ਰਦਰਸ਼ਨੀ, ਪੂਰੇ ਭਾਰਤ ਤੋਂ ਬੇਮਿਸਾਲ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਮਸ਼ਹੂਰ, ਪੇਂਟਿੰਗ ਕੈਟਾਗਰੀ ਵਿੱਚ ਡਾ. ਵੈਭਵ ਗੋਵਿੰਦਰਾਓ ਆਠਲੇ ਦੀ ਸ਼ਾਨਦਾਰ ਕਲਾਤਮਕ ਪ੍ਰਾਪਤੀ ਨੂੰ ਮਾਨਤਾ ਦਿੰਦੀ ਹੈ। ਡਾ. ਆਠਲੇ ਦੀਆਂ ਕਲਾਤਮਕ ਰਚਨਾਵਾਂ ਹੋਂਦਵਾਦ, ਯਥਾਰਥਵਾਦ ਅਤੇ ਅਮੂਰਤਤਾ ਦੇ ਮੇਲ ਦੀ ਮਿਸਾਲ ਵੀ ਦਿੰਦੀਆਂ ਹਨ।
PEC ਦੇ ਡਾਇਰੈਕਟਰ ਪ੍ਰੋ.(ਡਾ.) ਬਲਦੇਵ ਸੇਤੀਆ ਜੀ ਨੇ ਡਾ. ਆਠਲੇ ਦੀ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਇਹ ਵੀ ਕਿਹਾ, ਕਿ ਸੰਸਥਾ ਦੇ ਇੱਕ ਫੈਕਲਟੀ ਮੈਂਬਰ ਦੁਆਰਾ ਪ੍ਰਾਪਤ ਕੀਤਾ ਗਿਆ, ਇਹ ਪੁਰਸਕਾਰ ਸਮੂਹ ਪੀਈਸੀ ਪਰਿਵਾਰ ਲਈ ਇੱਕ ਮਾਣ ਵਾਲਾ ਪਲ ਹੈ ਅਤੇ ਇਹ ਵਿਦਿਆਰਥੀਆਂ ਅਤੇ ਕਲਾ ਅਤੇ ਡਿਜ਼ਾਈਨ ਦੇ ਖੇਤਰਾਂ ਦੇ ਚਾਹਵਾਨਾਂ ਨੂੰ ਇਸ ਨਵੇਂ ਕੋਰਸ ਵਿੱਚ ਸ਼ਾਮਲ ਹੋਣ ਅਤੇ ਅਜਿਹੇ ਮਿਸਾਲੀ ਕਲਾਕਾਰ ਤੋਂ ਸਿੱਖਣ ਲਈ ਪ੍ਰੇਰਿਤ ਵੀ ਕਰੇਗਾ। PEC, ਚੰਡੀਗੜ੍ਹ ਵਿਖੇ 4-ਸਾਲਾ ਡਿਗਰੀ ਪ੍ਰੋਗਰਾਮ ਵਜੋਂ ਬੈਚਲਰ ਆਫ਼ ਡਿਜ਼ਾਈਨ ਸਾਲ 2023 ਵਿੱਚ ਸ਼ੁਰੂ ਹੋਇਆ, ਜਿਸਦਾ ਉਦੇਸ਼ ਨੌਜਵਾਨ ਡਿਜ਼ਾਈਨ ਦੇ ਚਾਹਵਾਨਾਂ ਵਿੱਚ ਰਚਨਾਤਮਕਤਾ, ਡਿਜ਼ਾਈਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।