
ਫੁੱਟਬਾਲ ਟੂਰਨਾਮੈਂਟ ਵਿੱਚ ਜੀਂਦੋਵਾਲ ਪਹਿਲੇ ਨੰਬਰ 'ਤੇ ਮੱਦੀ ਮੱਟਵਾਲੀ ਦੂਸਰੇ ਨੰਬਰ ਤੇ ਰਹੀਆਂ
ਨਵਾਂਸ਼ਹਿਰ - ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਪਿੰਡ ਪੱਦੀ ਮੱਟਵਾਲੀ ਵਿਖੇ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਦੀ ਸਹਾਇਤਾ ਨਾਲ ਕਰਵਾਏ ਗਏ।ਜਿਸ ਤਰ੍ਹਾਂ ਵਿੱਚ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਨੇ ਬਹੁਤ ਸਹਾਇਤਾ ਕੀਤੀ। ਮੈਚਾਂ ਦੀ ਲੜੀ ਵਿੱਚ ਜੀਂਦੋਵਾਲ ਫੁੱਟਬਾਲ ਦੀ ਟੀਮ ਅਤੇ ਪੱਦੀ ਮੱਟਵਾਲੀ ਫੁੱਟਬਾਲ ਦੀ ਏ ਟੀਮ ਫਾਈਨਲ ਵਿੱਚ ਪਹੁੰਚ ਗਈਆ। ਦੋਨਾਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ।ਮੈਚ ਚਲਦਿਆਂ ਚਲਦਿਆਂ ਆਖੀਰ ਦੇ ਦੋ ਮਿੰਟ ਬਾਕੀ ਸੀ ਬਸ ਫਿਰ ਕੀ ਹੋਇਆ ਜੀਂਦੋਵਾਲ ਸਿਰ ਹੋਣ ਲੱਗਾ ਸੀ ਪਰ
ਨਵਾਂਸ਼ਹਿਰ - ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਪਿੰਡ ਪੱਦੀ ਮੱਟਵਾਲੀ ਵਿਖੇ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਦੀ ਸਹਾਇਤਾ ਨਾਲ ਕਰਵਾਏ ਗਏ।ਜਿਸ ਤਰ੍ਹਾਂ ਵਿੱਚ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਨੇ ਬਹੁਤ ਸਹਾਇਤਾ ਕੀਤੀ। ਮੈਚਾਂ ਦੀ ਲੜੀ ਵਿੱਚ ਜੀਂਦੋਵਾਲ ਫੁੱਟਬਾਲ ਦੀ ਟੀਮ ਅਤੇ ਪੱਦੀ ਮੱਟਵਾਲੀ ਫੁੱਟਬਾਲ ਦੀ ਏ ਟੀਮ ਫਾਈਨਲ ਵਿੱਚ ਪਹੁੰਚ ਗਈਆ। ਦੋਨਾਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ।ਮੈਚ ਚਲਦਿਆਂ ਚਲਦਿਆਂ ਆਖੀਰ ਦੇ ਦੋ ਮਿੰਟ ਬਾਕੀ ਸੀ ਬਸ ਫਿਰ ਕੀ ਹੋਇਆ ਜੀਂਦੋਵਾਲ ਸਿਰ ਹੋਣ ਲੱਗਾ ਸੀ ਪਰ ਅਚਾਨਕ ਗੋਲੀ ਨੇ ਕਿੱਕ ਮਾਰੀ ਤਾਂ ਫੁੱਟਬਾਲ ਦੂਜੇ ਪਾਸੇ ਪੱਦੀ ਮੱਟਵਾਲੀ ਸਿਰ ਖਿਡਾਰੀਆਂ ਨੇ ਗੋਲ ਕਰ ਦਿੱਤਾ ਅਤੇ ਜੀਂਦੋਵਾਲ ਵਾਲੇ ਦੇ ਸਮੱਰਥਕ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਫੁੱਟਬਾਲ ਦੀ ਬੀ ਟੀਮ ਪੱਦੀ ਮੱਟਵਾਲੀ ਅਤੇ ਮੋਰਾਂਵਾਲੀ ਦੀ ਫੁੱਟਬਾਲ ਦੀ ਬੀ ਟੀਮ ਵਿਚਕਾਰ ਮੈਚ ਬਹੁਤ ਫਸਵਾਂ ਮੁਕਾਬਲਾ ਸੀ ਪਰ ਮੋਰਾਂਵਾਲੀ ਟੀਮ ਇੱਕ ਗੋਲ ਕਰਕੇ ਜੇਤੂ ਰਹੀ। ਫੁੱਟਬਾਲ ਦੇ ਮੈਚ ਦੇਖਣ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਬਹੁਤ ਵੱਡੀ ਸੰਖਿਆ ਵਿੱਚ ਆਏ ਹੋਏ ਸਨ। ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਅਤੇ ਸ਼ੀਲਡਾਂ ਵੀ ਦਿੱਤੀਆਂ ਗਈਆ। ਇਸ ਮੌਕੇ ਤੇ ਸਵਾਮੀ ਸ਼ੰਕਰਾਚਾਰੀਆ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
