ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ ਵਲੋਂ "ਮੁੱਖ ਮੰਤਰੀ ਤੀਰਥ ਯਾਤਰਾ ਸਕੀਮ" ਤਹਿਤ ਅੱਜ ਚੌਥੀ ਬੱਸ ਰਵਾਨਾ ਕੀਤੀ

ਨਵਾਂਸ਼ਹਿਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ "ਮੁੱਖ ਮੰਤਰੀ ਤੀਰਥ ਯਾਤਰਾ ਸਕੀਮ" ਤਹਿਤ ਬੰਗਾ ਹਲਕੇ ਤੋਂ ਇਕ ਬੱਸ ਹਲਕਾ ਇੰਚਾਰਜ ਵਲੋਂ ਪਾਵਨ ਗੁਰਧਾਮਾਂ ਦੇ ਦਰਸ਼ਨ ਲਈ ਰਵਾਨਾ ਕੀਤੀ ਗਈ।

ਨਵਾਂਸ਼ਹਿਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ "ਮੁੱਖ ਮੰਤਰੀ ਤੀਰਥ ਯਾਤਰਾ ਸਕੀਮ" ਤਹਿਤ ਬੰਗਾ ਹਲਕੇ ਤੋਂ ਇਕ ਬੱਸ ਹਲਕਾ ਇੰਚਾਰਜ ਵਲੋਂ ਪਾਵਨ ਗੁਰਧਾਮਾਂ ਦੇ ਦਰਸ਼ਨ ਲਈ ਰਵਾਨਾ ਕੀਤੀ ਗਈ। ਬੰਗਾ ਹਲਕੇ ਦੇ ਪਿੰਡ ਰਹਿਪਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੌਥੀ ਬੱਸ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸ. ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੀ ਅਗਵਾਈ ਵਿੱਚ ਰਵਾਨਾ ਕੀਤੀ। ਇਸ ਮੌਕੇ ਐਸ ਡੀ ਓ ਕ੍ਰਿਸ਼ਨ ਦੁੱਗਲ ਜੀ, ਇੰਸਪੈਕਟਰ ਰੋਡਵੇਜ਼ ਸ. ਰਣਜੀਤ ਸਿੰਘ, ਇੰਸਪੈਕਟਰ ਰੋਡਵੇਜ਼ ਤਿਲਕਰਾਜ, ਇੰਸਪੈਕਟਰ ਅਸ਼ੋਕ ਕੁਮਾਰ ਭਾਟੀਆ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਸ਼੍ਰੀ ਬਲਵੀਰ ਕਰਨਾਣਾ, ਬਲਾਕ ਪ੍ਰਧਾਨ ਸੁਰਿੰਦਰ ਢੀਂਡਸਾ, ਸਰਬਜੀਤ ਸਿੰਘ ਸੱਬਾ, ਕਸ਼ਮੀਰ ਸਿੰਘ ਜਗਤਪੁਰ, ਕੇਵਲ ਸਿੰਘ ਜਗਤਪੁਰ, ਮੱਖਣ ਸਿੰਘ ਹੇੜੀਆਂ, ਰਾਮਲਾਲ, ਰਣਜੀਤ ਸਿੰਘ ਹਾਜ਼ਰ ਸਨ।