
ਕਣਕ ਦੀ ਖਰੀਦ ਲਈ ਲੇਬਰ ਅਤੇ ਢੋਆ-ਢੁਆਈ ਦੇ ਕੰਮ ਲਈ ਟੈਂਡਰ 24 ਫਰਵਰੀ ਤੱਕ ਮੰਗੇ
ਊਨਾ, 14 ਫਰਵਰੀ : ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਊਨਾ ਰਾਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਕਣਕ ਖਰੀਦ ਕੇਂਦਰਾਂ ਤੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੱਕ ਢੋਆ-ਢੁਆਈ ਦਾ ਕੰਮ ਅਤੇ ਕਣਕ ਚੋਣਵੀਆਂ ਮੰਡੀਆਂ ਟਕਾਰਲਾ ਅਤੇ ਰਾਮਪੁਰ ਵਿੱਚ ਖਰੀਦ ਲੇਬਰ ਦੇ ਕੰਮ ਲਈ ਟੈਂਡਰ 24 ਫਰਵਰੀ ਤੱਕ ਆਨਲਾਈਨ ਮੰਗੇ ਗਏ ਹਨ।
ਊਨਾ, 14 ਫਰਵਰੀ : ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਊਨਾ ਰਾਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਕਣਕ ਖਰੀਦ ਕੇਂਦਰਾਂ ਤੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੱਕ ਢੋਆ-ਢੁਆਈ ਦਾ ਕੰਮ ਅਤੇ ਕਣਕ ਚੋਣਵੀਆਂ ਮੰਡੀਆਂ ਟਕਾਰਲਾ ਅਤੇ ਰਾਮਪੁਰ ਵਿੱਚ ਖਰੀਦ ਲੇਬਰ ਦੇ ਕੰਮ ਲਈ ਟੈਂਡਰ 24 ਫਰਵਰੀ ਤੱਕ ਆਨਲਾਈਨ ਮੰਗੇ ਗਏ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ 24 ਫਰਵਰੀ ਸ਼ਾਮ 5 ਵਜੇ ਤੱਕ ਟੈਂਡਰ ਆਨਲਾਈਨ ਪੋਰਟਲ http://hptender.gov.in 'ਤੇ ਅਪਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਟੈਂਡਰ 26 ਫਰਵਰੀ ਨੂੰ ਦੁਪਹਿਰ 12 ਵਜੇ ਖੋਲ੍ਹੇ ਜਾਣਗੇ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਟੈਲੀਫੋਨ ਨੰਬਰ 01975-226016 'ਤੇ ਸੰਪਰਕ ਕੀਤਾ ਜਾ ਸਕਦਾ ਹੈ।
