16 ਫਰਵਰੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਰਹੇਗਾ ਮੁਕੰਮਲ ਬੰਦ- ਆਗੂ

ਨਵਾਂਸ਼ਹਿਰ - 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੀਆਂ ਤਿਆਰੀਆਂ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਆਗੂਆਂ ਦੀ ਜਿਲਾ ਪੱਧਰੀ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਹੋਈ।

ਨਵਾਂਸ਼ਹਿਰ - 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੀਆਂ ਤਿਆਰੀਆਂ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਆਗੂਆਂ ਦੀ ਜਿਲਾ ਪੱਧਰੀ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਹੋਈ। 
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ -ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਅਤੇ ਕਿਸਾਨਾਂ-ਮਜਦੂਰਾਂ-ਮੁਲਾਜਮਾਂ ਦੀਆਂ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਟਰੇਡ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਵਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਫਲ ਬਣਾਉਣ ਲਈ ਜਥੇਬੰਦੀਆਂ ਦਿਨ ਰਾਤ ਇਕ ਕਰ ਰਹੀਆਂ ਹਨ। ਇਸ ਦਿਨ ਦੁੱਧ ਅਤੇ ਸਬਜੀਆਂ ਦੀ ਸਪਲਾਈ ਬੰਦ ਰਹੇਗੀ। ਸ਼ਹਿਰਾਂ ਅਤੇ ਪਿੰਡਾਂ ਦੀ ਦੁਕਾਨਾਂ ਬੰਦ ਰਹਿਣਗੀਆਂ। ਬੱਸਾਂ, ਟੈਕਸੀਆਂ, ਆਟੋ ਸੜਕਾਂ ਤੇ ਨਹੀਂ ਚੱਲਣਗੀਆਂ।ਉਹਨਾਂ ਲੋਕਾਂ ਨੂੰ 16 ਫਰਵਰੀ ਨੂੰ ਸਵੇਰੇ 10 ਵਜੇ  ਲੰਗੜੋਆ ਬਾਈਪਾਸ ਤੇ ਪਹੁੰਚਣ ਲਈ ਕਿਹਾ ਜਿੱਥੇ ਸ਼ਾਮ 4 ਵਜੇ ਤੱਕ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿਚ ਬੁਲਾਰੇ ਵਿਚਾਰ ਸਾਂਝੇ ਕਰਨਗੇ।ਉਹਨਾਂ ਕਿਹਾ ਕਿ ਇਸ ਦੀ ਤਿਆਰੀ ਵਜੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਾਗੋ ਕੱਢੀਆਂ ਜਾ ਰਹੀਆਂ ਹਨ ਅਤੇ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਨੂੰ ਕੁਲਵਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ, ਮਹਾਂ ਸਿੰਘ ਰੌੜੀ, ਬਲਵੀਰ ਸਿੰਘ ਜਾਡਲਾ, ਜਸਬੀਰ ਦੀਪ, ਮੁਕੰਦ ਲਾਲ, ਨਿਰੰਜਨ ਸਿੰਘ, ਕੁਲਦੀਪ ਸਿੰਘ ਦੌੜਕਾ, ਮਾਸਟਰ ਪ੍ਰੇਮ ਕੁਮਾਰ ਰੱਕੜ, ਅਵਤਾਰ ਸਿੰਘ ਤਾਰੀ, ਰਾਵਲ ਸਿੰਘ ਮੁਬਾਰਕ ਪੁਰ, ਹਰੀ ਰਾਮ ਰਸੂਲਪੁਰੀ, ਹਰਜਿੰਦਰ ਸਿੰਘ ਭੰਗਲ, ਬਲਜੀਤ ਸਿੰਘ ਧਰਮਕੋਟ ਨੇ ਸੰਬੋਧਨ ਕੀਤਾ।