16 ਫਰਵਰੀ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦਾ ਸੱਦਾ-ਜਥੇਬੰਦੀਆਂ ਨੇ ਕੀਤੀ ਤਿਆਰੀ ਮੀਟਿੰਗ
ਨਵਾਂਸ਼ਹਿਰ 2 ਫਰਵਰੀ - ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਜਥੇਬੰਦੀਆਂ ਨੇ ਮੀਟਿੰਗ ਕਰਕੇ ਜਿਲਾ ਨਵਾਂਸ਼ਹਿਰ ਵਿਚ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਈ ਇਸ ਜਿਲਾ ਪੱਧਰੀ ਮੀਟਿੰਗ ਵਿਚ ਇਸ ਬੰਦ ਨੂੰ ਸਫਲ ਕਰਨ ਲਈ ਢੰਗ ਤਰੀਕਿਆਂ ਉੱਤੇ ਵਿਚਾਰ ਕੀਤਾ ਗਿਆ।

ਇਸਦੀ ਤਿਆਰੀ ਵਜੋਂ 5 ਫਰਵਰੀ ਨੂੰ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਤਹਿਸੀਲ ਪੱਧਰੀ ਮੀਟਿੰਗਾਂ ਕਰਕੇ ਕਾਫਲਿਆਂ ਦੇ ਰੂਪ ਵਿਚ ਬਜਾਰਾਂ ਵਿਚ ਘੁੰਮ ਕੇ 16 ਫਰਵਰੀ ਨੂੰ ਬਾਜਾਰ ਬੰਦ ਰੱਖਣ ਦੀ ਅਪੀਲ ਕੀਤੀ ਜਾਵੇਗੀ। ਜਥੇਬੰਦੀਆਂ ਦੀ ਅਗਲੀ ਜਿਲਾ ਪੱਧਰੀ ਮੀਟਿੰਗ 7 ਫਰਵਰੀ ਨੂੰ 11 ਵਜੇ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਹੋਵੇਗੀ।ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਵੱਖ ਵੱਖ ਜਥੇਬੰਦੀਆਂ ਨੂੰ, ਟਰੱਕ ਯੂਨੀਅਨਾਂ, ਟੈਕਸੀ ਯੂਨੀਅਨਾਂ, ਆਟੋ ਯੂਨੀਅਨਾਂ, ਸਬਜੀ ਮੰਡੀ ਅਤੇ ਦਾਣਾ ਮੰਡੀਆਂ ਦੇ ਆੜ੍ਹਤੀਆਂ, ਵਪਾਰ ਮੰਡਲਾਂ ਨਾਲ ਸੰਪਰਕ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਨੂੰ ਕੁਲਵਿੰਦਰ ਸਿੰਘ ਵੜੈਚ, ਮਹਾਂ ਸਿੰਘ ਰੌੜੀ,ਸੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਸੁੱਜੋਂ, ਨਰਿੰਦਰ ਸਿੰਘ ਸੁੱਜੋਂ,ਬਲਵੀਰ ਸਿੰਘ ਜਾਡਲਾ,ਹਰਪਾਲ ਸਿੰਘ ਜਗਤ ਪੁਰ,ਮੁਕੰਦ ਲਾਲ,ਬਲਜਿੰਦਰ ਸਿੰਘ ਭੰਗਲ,ਜਸਬੀਰ ਦੀਪ, ਬੂਟਾ ਸਿੰਘ ਮਹਿਮੂਦਪੁਰ ,ਸਤਨਾਮ ਸਿੰਘ ਗੁਲਾਟੀ, ਸਤਨਾਮ ਸਿੰਘ ਸੁੱਜੋਂ,ਬਲਜੀਤ ਸਿੰਘ ਧਰਮਕੋਟ, ਸੁਖਦੇਵ ਸਿੰਘ ਗਰਚਾ,ਹਰੀ ਰਾਮ ਰਸੂਲਪੁਰੀ, ਪਰਵੀਨ ਕੁਮਾਰ ਨਿਰਾਲਾ, ਆਂਗਣਵਾੜੀ ਵਰਕਰਜ਼ ਯੂਨੀਅਨ ਦੇ ਆਗੂ ਲਖਵਿੰਦਰ ਕੌਰ, ਜਸਵੀਰ ਕੌਰ,ਗੁਰਦਿਆਲ ਰੱਕੜ ਆਗੂਆਂ ਨੇ ਸੰਬੋਧਨ ਕੀਤਾ।