
ਵੁਲਵਰਹੈਪਟਨ ਯੂ ਕੇ 'ਚ ਮਨਾਇਆ ਬਾਬੂ ਮੰਗੂਰਾਮ ਮੁੱਗੋਵਾਲੀਆ ਜੀ ਦਾ ਜਨਮਦਿਨ
ਨਵਾਂਸ਼ਹਿਰ - ਗੁਰੂ ਰਵਿਦਾਸ ਗੁਰੂਘਰ ਡਡਲੀ ਰੋਡ, ਵੁਲਵਰਹੈਪਟਨ ਯੂ ਕੇ ਵਿਖੇ 14 ਜਨਵਰੀ ਵਾਲੇ ਦਿਨ ਖਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲ ਜੋ ਕਿ ਆਦਿਧਰਮ ਮੰਡਲ ਦੇ ਬਾਨੀ ਹਨ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੇ ਏਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ, ਉਪਰੰਤ ਗੁਰੂਘਰ ਦੇ ਕੀਰਤਨੀ ਜੱਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਪਹੁੰਚੀਆਂ ਸੰਗਤਾਂ ਨੂੰ ਗੁਰੂਘਰ ਇਤਿਹਾਸ ਨਾਲ ਜੋੜਿਆ।
ਨਵਾਂਸ਼ਹਿਰ - ਗੁਰੂ ਰਵਿਦਾਸ ਗੁਰੂਘਰ ਡਡਲੀ ਰੋਡ, ਵੁਲਵਰਹੈਪਟਨ ਯੂ ਕੇ ਵਿਖੇ 14 ਜਨਵਰੀ ਵਾਲੇ ਦਿਨ ਖਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲ ਜੋ ਕਿ ਆਦਿਧਰਮ ਮੰਡਲ ਦੇ ਬਾਨੀ ਹਨ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੇ ਏਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ, ਉਪਰੰਤ ਗੁਰੂਘਰ ਦੇ ਕੀਰਤਨੀ ਜੱਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਪਹੁੰਚੀਆਂ ਸੰਗਤਾਂ ਨੂੰ ਗੁਰੂਘਰ ਇਤਿਹਾਸ ਨਾਲ ਜੋੜਿਆ। ਇਸ ਤੋਂ ਬਾਅਦ ਮਿਸ਼ਨਰੀ ਗਾਇਕ ਚਮਕੀਲਾ ਵਲੋਂ ਧਾਰਮਿਕ ਗੀਤਾਂ ਨਾਲ ਹਾਜਰੀ ਲਗਵਾਈ। ਉਪਰੰਤ ਪਹੁੰਚੇ ਬੁੱਧੀਜੀਵੀਆਂ ਵਲੋਂ ਬਾਬੂ ਮੰਗੂਰਾਮ ਜੀ ਦੇ ਜੀਵਨ, ਸੰਘਰਸ਼ ਅਤੇ ਸਮਾਜ ਨੂੰ ਦੇਣ ਵਾਰੇ ਵਿਚਾਰਾ ਤੇ ਤਕਰੀਰਾਂ ਕੀਤੀਆਂ। ਇਸ ਤੋਂ ਪਹਿਲਾਂ ਗੁਰੂਘਰ ਦੀ ਕਮੇਟੀ ਦੇ ਸਕੱਤਰ ਹਰਬੰਸ ਲਾਲ ਹੀਰਾ ਜੀ ਨੇ ਬਾਬੂ ਜੀ ਦੇ ਜੀਵਨ ਵਾਰੇ ਚਾਨਣਾ ਪਾਇਆ, ਅਤੇ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਰੰਧਾਵਾ ਨੇ ਸੰਗਤਾਂ ਨੂੰ ਬਾਬੂ ਜੀ ਦੇ ਜੀਵਨ ਵਾਰੇ ਜਾਣੂ ਕਰਵਾਉਣ ਦੇ ਨਾਲ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਚੇਅਰਮੈਨ ਨਿਰਮਲ ਮਹੇ ਵਲੋਂ ਕਵਿਤਾਵਾਂ ਰਾਹੀਂ ਬਾਬੂ ਜੀ ਦੇ ਜੀਵਨ ਅਤੇ ਸੰਘਰਸ਼ ਵਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਚੇਤੰਨ ਸਰੂਪ ਨੇ ਆਦਿ ਧਰਮ ਲਹਿਰ ਵਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾਂ ਦੇ ਪਿਤਾ ਜੀ ਅਤੇ ਸਮੁੱਚਾ ਪਰਿਵਾਰ ਵੀ ਬਾਬੂ ਮੰਗੂਰਾਮ ਮੁੱਗੋਵਾਲੀਆ ਜੀ ਦੇ ਸੰਘਰਸ਼ ਦਾ ਹਮਸਫਰ ਰਿਹਾ ਹੈ। ਅਖੀਰ ਵਿੱਚ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਗਿਆਨ ਚੰਦ ਦੀਵਾਲੀ ਵਲੋਂ ਬਾਬੂ ਜੀ ਦੇ ਜੀਵਨ ਵਾਰੇ ਬੋਲਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਜਿਵੇਂ ਆਦਿ ਧਰਮ ਨੂੰ ਇਕ ਧਰਮ ਵਜੋਂ ਰਜਿਸਟਰਡ ਕਰਵਾ ਕੇ ਮਾਨਤਾ ਦੁਆਉਣੀ, ਕਮਿਊਨਲ ਅਵਾਰਡ ਰਾਹੀਂ ਅਛੂਤ ਕਹੇ ਜਾਣ ਵਾਲੇ ਲੋਕਾਂ ਨੂੰ ਦੂਹਰੀ ਵੋਟ ਦਾ ਅਧਿਕਾਰ ਦੁਆਉਣਾ, ਪੰਜਾਬ ਵਿੱਚੋਂ ਪਹਿਲੀ ਵਾਰੀ 7 ਐਮ ਐਲ ਏ ਜਿਤਾ ਕੇ ਅਣਵੰਡੇ ਪੰਜਾਬ ਦੀ ਅਸੈਂਬਲੀ ਲਾਹੌਰ ਵਿੱਚ ਭੇਜਣੇ ਅਤੇ ਆਪਣਾ ਖੀਦਮੁਖਤਿਆ ਹੋ ਕੇ ਖੁਦ ਦੀ ਜਮੀਨ ਖਰੀਦ ਕੇ ਘਰ ਬਣਾਉਣ ਦਾ ਅਧਿਕਾਰ ਲੈ ਕੇ ਦੇਣ ਵਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਅੱਗੇ ਆਖਿਆ ਕਿ ਇਸ ਲਹਿਰ ਮੁੜ ਫਿਰ ਤੋਂ ਪਹਿਲਕਦਮੀ ਕਰਦਿਆਂ ਪੈਰਾਂ ਸਿਰ ਕਰਨ ਦੀ ਲੋੜ ਹੈ, ਕਿਉਂਕਿ ਮਨੂੰਵਾਦੀ ਸ਼ਕਤੀਆਂ ਦੁਆਰਾ ਫਿਰ ਤੋਂ ਸਾਨੂੰ ਮਿਲੇ ਹੋਏ ਅਧਿਕਾਰ ਖੋਹਣਾ ਚਾਹੁੰਦੀਆਂ ਹਨ ਅਤੇ ਸਾਡੇ ਨਿਮਾਣੇ ਵਰਗ ਨੂੰ ਹਰ ਤਰ੍ਹਾਂ ਨਾਲ ਸਮੇਤ ਆਰਥਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
