ਅੱਧੀ ਰਾਤ ਦੁਕਾਨ ਨਾ ਖੋਲ੍ਹਣ 'ਤੇ ਨਸ਼ੇੜੀਆਂ ਨੇ ਘਰ 'ਤੇ ਕੀਤੀ ਪੱਥਰਬਾਜ਼ੀ, ਇੱਕ ਜ਼ਖ਼ਮੀਂ

ਪਟਿਆਲਾ, 15 ਜਨਵਰੀ - ਪਿਛਲੀ ਰਾਤ ਇਥੇ ਤ੍ਰਿਪੜੀ ਏਰੀਏ ਵਿੱਚ ਕੁਝ ਨਸ਼ੇੜੀਆਂ ਨੇ ਕਰਿਆਨੇ ਦੀ ਇੱਕ ਦੁਕਾਨ ਦੇ ਮਾਲਕ ਦੇ ਘਰ 'ਤੇ ਪੱਥਰਬਾਜ਼ੀ ਕਰਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਸਾਹਿਲ ਨਾਮੀਂ ਵਿਅਕਤੀ ਜ਼ਖ਼ਮੀਂ ਹੋ ਗਿਆ।

ਪਟਿਆਲਾ, 15 ਜਨਵਰੀ - ਪਿਛਲੀ ਰਾਤ ਇਥੇ ਤ੍ਰਿਪੜੀ ਏਰੀਏ ਵਿੱਚ ਕੁਝ ਨਸ਼ੇੜੀਆਂ ਨੇ ਕਰਿਆਨੇ ਦੀ ਇੱਕ ਦੁਕਾਨ ਦੇ ਮਾਲਕ ਦੇ ਘਰ 'ਤੇ ਪੱਥਰਬਾਜ਼ੀ ਕਰਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਸਾਹਿਲ ਨਾਮੀਂ  ਵਿਅਕਤੀ ਜ਼ਖ਼ਮੀਂ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਚਾਰ-ਪੰਜ ਨਸ਼ੇੜੀ ਰਾਤੀਂ ਕਰੀਬ 12 ਵਜੇ ਇਸ ਦੁਕਾਨ ਮਾਲਕ ਦੇ ਘਰ ਆਏ ਅਤੇ ਕੋਈ ਸਮਾਨ ਲੈਣ ਲਈ ਦੁਕਾਨ ਖੋਲ੍ਹਣ ਵਾਸਤੇ ਕਹਿਣ ਲੱਗੇ| ਇਨਕਾਰ ਕਰਨ 'ਤੇ ਉਨ੍ਹਾਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਨਾਲ਼ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਗੁਆਂਢੀਆਂ ਦੇ ਮਕਾਨਾਂ ਦਾ ਵੀ ਨੁਕਸਾਨ ਹੋਇਆ। 
ਇਸ ਘਟਨਾ ਵਿਚ ਸਾਹਿਲ ਨਾਮੀਂ ਵਿਅਕਤੀ ਜ਼ਖ਼ਮੀਂ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸਦੀ ਸ਼ਿਕਾਇਤ 'ਤੇ ਹੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਨੂੰ ਵੀ ਖੰਗਾਲਿਆ ਜਾਵੇਗਾ।