
ਸ਼ਹਿਰ ਵਿੱਚ ਮਹਿਲਾਵਾਂ ਤੋਂ ਸਾਮਾਨ ਖੋਹਣ ਵਾਲੇ ਝਪਟਮਾਰ ਸਰਗਰਮ
ਐਸ ਏ ਐਸ ਨਗਰ, 13 ਜਨਵਰੀ - ਸਥਾਨਕ ਸੈਕਟਰ 70 ਦੇ ਐਮ ਆਈ ਜੀ ਮਕਾਨਾਂ ਦੀ ਵਸਨੀਕ ਇੱਕ ਮਹਿਲਾ ਮਹਿੰਦਰ ਕੌਰ ਦਾ ਪਰਸ ਇੱਕ ਬਾਈਕ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵਲੋਂ ਝਪਟ ਲਿਆ ਗਿਆ ਅਤੇ ਵਾਰਦਾਤ ਤੋਂ ਬਾਅਦ ਇਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ।
ਐਸ ਏ ਐਸ ਨਗਰ, 13 ਜਨਵਰੀ - ਸਥਾਨਕ ਸੈਕਟਰ 70 ਦੇ ਐਮ ਆਈ ਜੀ ਮਕਾਨਾਂ ਦੀ ਵਸਨੀਕ ਇੱਕ ਮਹਿਲਾ ਮਹਿੰਦਰ ਕੌਰ ਦਾ ਪਰਸ ਇੱਕ ਬਾਈਕ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵਲੋਂ ਝਪਟ ਲਿਆ ਗਿਆ ਅਤੇ ਵਾਰਦਾਤ ਤੋਂ ਬਾਅਦ ਇਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ।
ਪੀੜਿਤ ਮਹਿਲਾ ਮਹਿੰਦਰ ਕੌਰ ਦੇ ਪਤੀ ਸ ਬਲਦੇਵ ਸਿੰਘ (ਐਸ ਡੀ ਓ ਰਿਟਾਂ) ਨੇ ਦੱਸਿਆ ਕਿ ਉਹਨਾਂ ਦੀ ਪਤਨੀ ਆਪਣੀ ਬੇਟੀ ਨਾਲ ਫੇਜ਼-7 ਬਾਜਾਰ ਗਏ ਸਨ ਅਤੇ ਵਾਪਸੀ ਵੇਲੇ ਕਸੌੋਲੀ ਫੂਡ ਵਾਲੀ ਬੂਥ ਮਾਰਕੀਟ ਤੇ ਸੜਕ ਕਿਨਾਰੇ ਆਪਣੀ ਬੇਟੀ ਦੀ ਕਾਰ ਦੀ ਉਡੀਕ ਕਰ ਰਹੇ ਸਨ ਜਦੋਂ ਅਚਾਨਕ ਦੋ ਲੜਕੇ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਨੇ ਸੈਕਟਰ 49 ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ। ਇਸ ਦੌਰਾਨ ਮੋਟਰਸਾਈਕਲ ਤੇ ਪਿੱਛੇ ਬੈਠੇ ਲੜਕੇ ਨੇ ਉਹਨਾਂ ਦਾ ਪਰਸ ਝਪਟ ਲਿਆ ਅਤੇ ਉਹਨਾਂ ਨੂੰ ਕੁਝ ਦੂਰ ਤੱਕ ਸੜਕ ਤੇ ਘੜੀਸ ਕੇ ਡੇਗ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਪਰਸ ਵਿੱਚ ਕਰੀਬ 3 ਹਜਾਰ ਰੁਪਏ, ਆਧਾਰ ਕਾਰਡ, ਪੈਨ ਕਾਰਡ, ਸਟਾਫ ਨਰਸ ਦਾ ਸ਼ਨਾਖਤੀ ਕਾਰਡ ਅਤੇ ਹੋਰ ਜਰੂਰੀ ਕਾਗਜਾਤ, ਉਹਨਾਂ ਤੇ ਘਰ ਦੀਆਂ ਚਾਬੀਆਂ, ਅਲਮਾਰੀ ਦੀਆਂ ਚਾਬੀਆਂ ਵੀ ਸਨ।
ਪੀੜਿਤ ਮਹਿਲਾ ਵਲੋਂ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
