
ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਦੇ ਇਤਿਹਾਸਕ ਸਥਾਨ ਮਹੇਸ਼ਵਰ ਵਿਖੇ ਅੰਬ ਦਾ ਬੂਟਾ ਲਗਾਕੇ ਜਨਮਦਿਨ ਮਨਾਇਆ
ਗੜ੍ਹਸ਼ੰਕਰ - ਹਲਕਾ ਗੜ੍ਹਸ਼ੰਕਰ ਤੋਂ ਆਪ ਵਿਧਾਇਕ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ 41 ਵੇਂ ਜਨਮ ਦਿਨ ਦੇ ਸ਼ੁੱਭ ਮੌਕੇ ਉਤੇ ਗੜ੍ਹਸ਼ੰਕਰ ਦੇ ਇਤਿਹਾਸਕ ਸਥਾਨ ਮਹੇਸ਼ਵਰ ਵਿਖੇ ਅੰਬ ਦਾ ਬੂਟਾ ਲਗਾਉਣ ਉਪਰੰਤ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਫਲਦਾਰ ਜਾਂ ਛਾਂਦਾਰ ਰੁੱਖ ਲਗਾ ਕੇ ਜਨਮ ਦਿਨ ਮਨਾਉਣ ਦੀ ਪਿਰਤ ਪਾਉਣੀ ਚਾਹੀਦੀ ਹੈ ।
ਗੜ੍ਹਸ਼ੰਕਰ - ਹਲਕਾ ਗੜ੍ਹਸ਼ੰਕਰ ਤੋਂ ਆਪ ਵਿਧਾਇਕ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ 41 ਵੇਂ ਜਨਮ ਦਿਨ ਦੇ ਸ਼ੁੱਭ ਮੌਕੇ ਉਤੇ ਗੜ੍ਹਸ਼ੰਕਰ ਦੇ ਇਤਿਹਾਸਕ ਸਥਾਨ ਮਹੇਸ਼ਵਰ ਵਿਖੇ ਅੰਬ ਦਾ ਬੂਟਾ ਲਗਾਉਣ ਉਪਰੰਤ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਫਲਦਾਰ ਜਾਂ ਛਾਂਦਾਰ ਰੁੱਖ ਲਗਾ ਕੇ ਜਨਮ ਦਿਨ ਮਨਾਉਣ ਦੀ ਪਿਰਤ ਪਾਉਣੀ ਚਾਹੀਦੀ ਹੈ । ਇਹ ਨਾਲ ਹਰ ਵਿਅਕਤੀ ਬਿਨਾ ਕਿਸੇ ਉਚੇਚ ਦੇ ਵਾਤਾਵਰਣ ਨੂੰ ਸ਼ੁੱਧ ਤੇ ਹਰਾ ਭਰਾ ਬਣਾਉਣ ਵਿਚ ਆਪਣਾ ਠੋਸ ਤੇ ਨਿਗਰ ਯੋਗਦਾਨ ਪਾ ਸਕਦਾ ਹੈ।
ਉਨਾਂ ਇਸ ਮੌਕੇ ਦੋਸਤਾਂ ਨੂੰ ਸਲਾਹ ਦਿੰਦਿਆ ਕਿਹਾ ਕਿ ਜੇਕਰ ਹਰ ਮਨੁੱਖ ਆਪਣੇ ਜਨਮ ਦਿਨ ਮੌਕੇ ਇੱਕ ਰੁੱਖ ਲਗਾਵੇ ਤਾਂ ਪੰਜਾਬ ਵਿੱਚ ਇੱਕ ਸਾਲ ਵਿੱਚ ਕਰੀਬ 3.5 ਕਰੋੜ ਰੁੱਖ ਲਗ ਜਾਣਗੇ ਜਿਸ ਨਾਲ ਪੰਜਾਬ ਦਾ ਵਾਤਾਵਰਣ ਸ਼ੁੱਧ ਤੇ ਹਰਾ ਭਰਾ ਹੀ ਨਹੀਂ ਹੋਵੇਗਾ ਸਗੋਂ ਹਰ ਸਾਲ ਬਾਰਿਸ਼ਾਂ ਦੀ ਘੱਟ ਰਹੀ ਪ੍ਰਤੀਸ਼ਤਤਾ ਵਿੱਚ ਵੀ ਇਜਾਫਾ ਹੋਵੇਗਾ।ਉਨਾਂ ਕਿਹਾ ਕਿ ਗੜ੍ਹਸ਼ੰਕਰ ਦੀ ਟੀਮ ਆਪਣੇ ਸਾਥੀਆ ਸਮੇਤ ਪਿਛਲੇ ਲੰਬੇ ਸਮੇਂ ਤੋਂ ਆਪਣੇ ਦੋਸਤਾਂ ਦੇ ਜਨਮ ਦਿਨਾਂ ਨੂੰ ਰੁੱਖ ਲਗਾ ਕੇ ਮਨਾ ਰਹੀ ਹੈ ਜੋ ਬੱਚਿਆ, ਨੌਜਵਾਨਾਂ ਤੇ ਬਜੁਰਗਾਂ ਲਈ ਨਵੀਂ ਦਿਸ਼ਾਂ ਲਈ ਪ੍ਰੇਰਨਾ ਸ੍ਰੋਤ ਬਣਦਾ ਜਾ ਰਹੀ ਹੈ।ਇਸ ਮੌਕੇ ਮਹੰਤ ਸ਼ਸ਼ੀ ਭੂਸ਼ਣ,ਚਰਨਜੀਤ ਸਿੰਘ ਚੰਨੀ, ਮਨਜਿੰਦਰ ਕੌਰ ਬੀ ਡੀ ਪੀ ਓ,ਹਰਜਿੰਦਰ ਸਿੰਘ ਧੰਜਲ, ਗੁਰਭਾਗ ਸਿੰਘ ,ਦੇਵਿੰਦਰ ਕਾਕਾ ਰੋੜੀ, ਪ੍ਰਿੰਸ ਚੌਧਰੀ, ਕੁਲਜੀਤ ਸਿੰਘ, ਹਰਵਿੰਦਰ ਸਿੰਘ ਚੱਠਾ, ਧਰਮਪ੍ਰੀਤ ਸਿੰਘ ਪ੍ਰੀਤ,ਬਲਦੀਪ ਸਿੰਘ, ਜਗਤਾਰ ਸਿੰਘ ਕਿਤਣਾ, ਜੁਝਾਰ ਸਿੰਘ ਨਾਗਰਾ, ਸਤਵੀਰ ਸਿੰਘ,ਮਾਸਟਰ ਅਰਵਿੰਦਰ ਸਿੰਘ,ਤਰੁਣ ਅਰੋੜਾ, ਗੁਰਪ੍ਰੀਤ ਸਿੰਘ, ਤੋਂ ਭਾਰੀ ਗਿਣਤੀ ਚ ਸ਼ੁਭ ਚਿੰਤਕ ਹਾਜਿਰ ਸਨ।
