ਡੀ. ਏ. ਵੀ. ਬੀ. ਐੱਡ. ਕਾਲਜ, ਹੁਸ਼ਿਆਰਪੁਰ ਦੇ ਇਨਫ਼ਾਰਮੇਸ਼ਨ ਬਰੋਸ਼ਰ -2025 ਰਿਲੀਜ਼।

ਹੁਸ਼ਿਆਰਪੁਰ- ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ਼੍ਰੀ ਆਰ.ਐਮ.ਭੱਲਾ ਜੀ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਦੇ ਇਨਫ਼ਾਰਮੇਸ਼ਨ ਬਰੋਸ਼ਰ -2025 ਡਾ.ਜਸਵੀਰਾ ਮਿਨਹਾਸ (ਰਿਟਾ.ਕਾਰਜਕਾਰੀ ਪ੍ਰਿੰਸੀਪਲ, ਸਰਕਾਰੀ ਕਾਲਜ, ਹੁਸ਼ਿਆਰਪੁਰ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉੱਤੇ ਕਾਲਜ ਪ੍ਰਬੰਧਕ ਕਮੇਟੀ ਸਭਾ ਮੈਂਬਰ ਸ਼੍ਰੀ ਅਨਿਲ ਸੈਣੀ ਅਤੇ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਵਿਸ਼ੇਸ਼ ਰੂਪ ਵਿੱਚ ਉਪਸਥਿਤ मठ।

ਆਪਣੇ ਸੰਬੋਧਨ ਵਿੱਚ ਡਾ.ਜਸਵੀਰਾ ਮਿਨਹਾਸ ਜੀ ਨੇ ਕਿਹਾ ਕਿ ਇਨਫ਼ਾਰਮੇਸ਼ਨ ਬਰੋਸ਼ਰ ਕਾਲਜ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਕਾਲਜ ਦਾ ਅਕਾਦਮਿਕ ਵੇਰਵਾ, ਕੋ-ਕਰੀਕੁਲਰ ਕਿਰਿਆਵਾਂ ਦਾ ਵੇਰਵਾ, ਸਟਾਫ਼ ਮੈਂਬਰਾਂ, ਪ੍ਰਾਪਤੀਆਂ ਅਤੇ ਹੋਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਗਿਆਨ ਪ੍ਰਦਾਨ ਕਰਦਾ ਹੈ।
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ.ਅਨੂਪ ਕੁਮਾਰ ਅਤੇ ਸਕੱਤਰ ਸ਼੍ਰੀ ਆਰ.ਐਮ.ਭੱਲਾ ਜੀ ਨੇ ਇਨਫ਼ਾਰਮੇਸ਼ਨ ਬਰੋਸ਼ਰ -2025 ਦੇ ਸਫ਼ਲਤਾਪੂਰਵਕ ਰਿਲੀਜ਼ ਲਈ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੂੰ ਵਧਾਈ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਸਾਡੇ ਕਾਲਜ ਵਿੱਚ ਐਮ.ਐਡ.ਦੀਆਂ 50 ਸੀਟਾਂ ਅਤੇ ਬੀ.ਐਡ. ਦੀਆਂ 300 ਸੀਟਾਂ ਉਪਲਬੱਧ ਹਨ ਅਤੇ ਕਾਲਜ ਦਾ ਇਨਫ਼ਾਰਮੇਸ਼ਨ ਬਰੋਸ਼ਰ -2025 ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਸਬੰਧੀ ਅਤੇ ਨਿਯਮਾਂ ਦੀ ਵਿਆਪਕ ਜਾਣਕਾਰੀ ਦੇਣ ਵਿੱਚ ਸਮਰੱਥ ਹੈ। 
ਨਾਲ ਹੀ ਉਨ੍ਹਾਂ ਨੇ ਡਾ.ਹਰਵਿੰਦਰ ਕੌਰ (ਲਾਇਬ੍ਰੇਰੀਆਨ), ਡਾ: ਨਰੇਸ਼ ਕੁਮਾਰ ਅਤੇ ਮੈਡਮ ਪ੍ਰਿਆ ਸ਼ਰਮਾ ਸਮੂਹ ਟੀਮ ਨੂੰ ਇਨਫ਼ਾਰਮੇਸ਼ਨ ਬਰੋਸ਼ਰ 2025 ਦੇ ਸਫ਼ਲ ਪ੍ਰਕਾਸ਼ਨ ਲਈ ਮੁਬਾਰਕਬਾਦ ਦਿੱਤੀ