ਸੀ ਐਮ ਦੀ ਯੋਗਸ਼ਾਲਾ ਤਹਿਤ ਲੋਕ ਮਾਣ ਰਹੇ ਨੇ ਨਿਰੋਗ ਜੀਵਨ ਦਾ ਆਨੰਦ-ਐਸ.ਡੀ.ਐਮ. ਡੇਰਾਬਸੀ ਅਮਿਤ ਗਪਤਾ
ਡੇਰਾਬਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 11 ਦਸੰਬਰ, 2024: ਐਸ.ਡੀ.ਐਮ, ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਅਧੀਨ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਤੰਦਰੁਸਤ ਸਿਹਤ ਅਤੇ ਮਾਨਸਿਕ ਤਨਾਅ ਤੋਂ ਰਾਹਤ ਜੀਵਨ ਪ੍ਰਦਾਨ ਕਰਨ ਦੇ ਮਿਸ਼ਨ ਤਹਿਤ ਸੁਰੂ ਕੀਤੀ ਯੋਗਸ਼ਾਲਾ ਨਾਲ ਯੋਗਾ ਅਭਿਆਸ ਰਾਹੀਂ ਲੋਕ ਆਪਣੀ ਤੰਦਰੁਸਤ ਜੀਵਨ ਸ਼ੈਲੀ ਦਾ ਆਨੰਦ ਮਾਣ ਰਹੇ ਹਨ। ਯੋਗ ਅਭਿਆਸ ਨਾਲ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭੇ ਉਪਰਾਲੇ ਆਮ ਲੋਕਾਂ ਲਈ ਨਿੱਤ ਦਿਨ ਦੀਆਂ ਮੁਸ਼ਕਿਲਾਂ ਤੋਂ ਰਾਹਤ ਪਾਉਣ ’ਚ ਮੱਦਦਗਾਰ ਹੋ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਬਬਿਤਾ ਰਾਣੀ ਵੱਲੋਂ ਡੇਰਾਬਸੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆ ਜਾ ਰਹੀਆਂ ਹਨ। ਪਹਿਲੀ ਕਲਾਸ ਗਿੱਲ ਕਾਲੋਨੀ ਵਿਖੇ ਸਵੇਰੇ 5.20 ਤੋਂ 6.20 ਵਜੇ ਤੱਕ, ਦੂਜੀ ਕਲਾਸ ਸ਼ਕਤੀ ਨਗਰ ਪਾਰਕ ਵਿਖੇ ਸਵੇਰੇ 6.30 ਤੋਂ 7.30 ਵਜੇ ਤੱਕ, ਤੀਜੀ ਕਲਾਸ ਅਨਾਜ ਮੰਡੀ ਗੁਰੂ ਅਗੰਦ ਦੇਵ ਜੀ ਗੁਰਦੁਆਰਾ ਵਿਖੇ ਸਵੇਰੇ 10.00 ਤੋਂ 11.00 ਵਜੇ ਤੱਕ, ਚੌਥੀ ਕਲਾਸ ਰਵੀਦਾਸ ਭਵਨ ਵਿਖੇ ਸਵੇਰੇ 11.05 ਤੋਂ 12.05 ਵਜੇ ਤੱਕ, ਪੰਜਵੀਂ ਕਲਾਸ ਫੋਰੈਸਟ ਪਾਰਕ ਵਿਖੇ ਦੁਪਿਹਰ 3.50 ਤੋਂ 4.50 ਵਜੇ ਤੱਕ ਛੇਵੀਂ ਅਤੇ ਆਖਰੀ ਕਲਾਸ ਜੈਨ ਸਥਾਨਕ ਵਿਖੇ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਲਾਈ ਜਾਂਦੀ ਹੈ।
ਡੇਰਾਬਸੀ ਵਿਖੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਮਕਸਦ ਨਾਲ ਵੱਖ-ਵੱਖ ਜਗ੍ਹਾਂ ਤੇ ਰੋਜ਼ਾਨਾ ਇੱਕ-ਇੱਕ ਕਲਾਸ ਲਗਾ ਰਹੇ ਯੋਗਾ ਇੰਸਟ੍ਰੱਕਟਰ ਬਬਿਤਾ ਰਾਣੀ ਦਾ ਕਹਿਣਾ ਹੈ ਕਿ ਉਸਦੀਆਂ ਰੋਜ਼ਾਨਾ ਲੱਗਣ ਵਾਲੀਆ ਯੋਗਾ ਕਲਾਸਾਂ ਵਿੱਚ ਲੋਕ ਰੋਗ ਮੁਕਤੀ ਦੇ ਨਾਲ ਨਾਲ ਖੁਸ਼ਹਾਲ ਜੀਵਨ ਵੀ ਬਤੀਤ ਕਰ ਰਹੇ ਹਨ।
ਉਸ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੇ ਸਮੇਂ ਵਿੱਚ ਹਰ ਇਕ ਦੀ ਜਿੰਦਗੀ ਰੁਝੇਵਿਆਂ ਭਰੀ ਹੈ ਅਤੇ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ ਮਾਨਸਿਕ ਤਨਾਅ ਵਿੱਚੋਂ ਵੀ ਗੁਜ਼ਰ ਰਹੇ ਹਨ ਪ੍ਰੰਤੂ ਯੋਗਾ ਨਾਲ ਉਹ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬੇਹਤਰੀਨ ਉਪਾਅ ਸਮਝਦੇ ਹਨ। ਬਬਿਤਾ ਰਾਣੀ ਨੇ ਦੱਸਿਆ ਕਿ ਯੋਗਾ ਨੂੰ ਜੀਵਨ ਦਾ ਜ਼ਰੂਰੀ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਆਸਣਾਂ ਦੀ ਮੱਦਦ ਨਾਲ ਹੀ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਯੋਗਾ ਸੁਪਰਵਾਈਜ਼ਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।