ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਨਵਾਂਸ਼ਹਿਰ - ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪਰੀਨਿਰਵਾਣ ਦਿਵਸ ਤੇ ਪੰਜਾਬ ਵਿੱਚ ਅਣਖ ਜਗਾਉ ਦੇ ਤਹਿਤ ਕੇਡਰ ਕੈਪ ਵਿਚਮੁੱਖ ਮਹਿਮਾਨ ਵਿਪਲ ਕੁਮਾਰ ਜੀ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ, ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ ਪੁੱਜੇ।

ਨਵਾਂਸ਼ਹਿਰ - ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪਰੀਨਿਰਵਾਣ ਦਿਵਸ ਤੇ ਪੰਜਾਬ ਵਿੱਚ ਅਣਖ ਜਗਾਉ ਦੇ ਤਹਿਤ ਕੇਡਰ ਕੈਪ ਵਿਚਮੁੱਖ ਮਹਿਮਾਨ ਵਿਪਲ ਕੁਮਾਰ ਜੀ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ, ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ ਪੁੱਜੇ। 
ਵਿਪਲ ਕੁਮਾਰ ਤੇ ਜਸਵੀਰ ਸਿੰਘ ਗੜੀ ਨੇ ਸੰਬੋਧਨ ਕਰਦਿਆਂ ਆਖਿਆ ਅਣਖ ਜਗਾਉ ਮੁਹਿੰਮ ਨਵੀਂ ਨਹੀਂ ਹੈ ਬਸਪਾ, ਬਾਮਸੇਫ, ਡੀ ਐਸ ਫੋਰ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਵਲੋਂ ਉਨ੍ਹਾਂ ਤੋਂ ਪਹਿਲਾਂ ਸਾਡੇ ਮਹਾਂਪੁਰਸ਼ਾਂ ਵਲੋ ਸਮੇਂ ਸਮੇਂ ਤੇ ਇਹ ਲਹਿਰਾਂ ਚੱਲਦੀਆਂ ਰਹਿੰਦੀਆਂ ਸਨ। ਸਮਾਜ ਵਿਚ ਬਦਲਾਓ ਤਾਂ ਹੀ ਹੋ ਰਿਹਾ ਹੈ। ਅੱਜ ਜਰੂਰਤ ਹੈ ਸਮਾਜਿਕ ਪਰਿਵਰਤਨ ਦੇ ਨਾਲ ਨਾਲ ਆਰਥਿਕ ਮੁਕਤੀ ਅੰਦੋਲਨ ਨੂੰ ਸਮਾਜ ਦੇ ਹਰ ਲੋੜਵੰਦ ਵਰਗ ਤਕ ਪਹੁੰਚਾਉਣ ਦੀ ਅਬਾਦੀ ਦੇ ਹਿਸਾਬ ਨਾਲ ਹਰ ਵਰਗ ਵਿਚ ਆਰਥਿਕ ਸੋਮੇ ਉਨ੍ਹਾਂ ਲੋਕਾਂ ਨੂੰ ਮਿਲਣੇ ਚਾਹੀਦੇ ਹਨ, ਜੋ 75 ਸਾਲਾਂ ਦੀ ਅਜਾਦੀ ਤੋਂ ਬਾਅਦ ਵੀ  ਨਹੀਂ ਮਿਲੇ। ਇਹ ਸਭ ਆਪਣੀਆਂ ਸਰਕਾਰਾਂ ਬਣਾਕੇ ਹੀ ਕੀਤਾ ਜਾ ਸਕਦਾ ਹੈ। ਫਗਵਾੜਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਇਕ ਲੱਖ ਇਕ 1ਹਜਾਰ ਰੁਪਏ ਆਰਥਿਕ ਸਹਿਯੋਗ ਵੀ ਭੇਂਟ ਕੀਤਾ।
ਵਿਸ਼ੇਸ਼ ਤੌਰ ਤੇ ਪੁੱਜੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ, ਹਰਭਜਨ ਸਿੰਘ ਬਲਾਲੋ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਆਖਿਆ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੇ  ਦੇਸ਼ ਭਰ ਵਿੱਚ ਅਣਖ ਪੈਦਾ ਕਰਕੇ ਹੁਕਮਰਾਨ ਬਣਨ ਦਾ ਸੱਦਾ ਦਿੱਤਾ।  ਸਭ ਤੋਂ ਵਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੀ ਅਗਵਾਈ ਵਿਚ ਸਰਕਾਰ ਬਣਾਈ ਤੇ ਦੁਸਰੇ ਰਾਜਾਂ ਵਿੱਚ ਵੀ ਐਮ ਪੀ, ਐਮ ਐਲ ਏ ਜਿਤਾਉਣ ਦਾ ਪ੍ਰਬੰਧ ਕੀਤਾ, ਉਸੇ ਤਰਾਂ 25 ਸਾਲ ਬਾਅਦ ਵਿਧਾਇਕ ਬਣ ਸਕਦਾ ਹੈ, ਤਾਂ ਆਉਣ ਵਾਲੇ ਸਮੇਂ ਵਿਚ ਐਮ ਪੀ ਵੀ ਜਿੱਤ ਸੱਕਦੇ ਹਨ। ਇਸ ਮੌਕੇ ਤੇ  ਸੀਨੀਅਰ ਆਗੂ ਅਸ਼ੋਕ ਸੰਧੂ,  ਬਸਪਾ ਆਗੂ ਲੇਖ ਰਾਜ ਜਮਾਲਪੁਰ, ਹਲਕਾ ਇੰਚਾਰਜ ਮਨੋਹਰ ਜੱਖੂ, ਹਲਕਾ ਇੰਚਾਰਜ ਐਡਵੋਕੇਟ ਕੁਲਦੀਪ ਭੱਟੀ, ਹਲਕਾ ਫਗਵਾੜਾ ਦੇ ਪ੍ਰਧਾਨ ਚੰਰਜੀ ਲਾਲ ਕਾਲਾ, ਹਰਭਜਨ ਖਲਵਾੜਾ, ਹਰਭਜਨ ਸੁਮਨ ਪ੍ਰਧਾਨ ਮੁਲਵਾਸੀ ਅੰਬੇਡਕਰ ਸੈਨਾ, ਅਮਰਜੀਤ ਖੁੱਤਣ, ਰਾਮ ਮੂਰਤੀ ਖੇੜਾ, ਪਰਮਜੀਤ ਖਲਵਾੜਾ, ਮਹਿਲਾ ਵਿੰਗ ਦੀ ਇੰਚਾਰਜ ਇੰਚਾਰਜ ਪੁਸ਼ਪਿੰਦਰ ਅਠੌਲੀ, ਅਮਰੀਕ ਪੰਡਵਾਂ, ਪ੍ਰਦੀਪ ਮਲ ਸਰਪੰਚ, ਨਰਿੰਦਰ ਬਿੱਲਾ, ਹੈਪੀ ਕੌਲ, ਦੇਸ ਰਾਜ ਕਾਂਸ਼ੀ ਨਗਰ, ਬੀਬੀ ਮਨਜੀਤ ਕੌਰ, ਸੁਰਜੀਤ ਸਿੰਘ ਰਿਹਾਣਾ ਜੱਟਾਂ, ਗੁਰਮੀਤ ਸੁੰਨੜਾਂ, ਪਿਆਰਾ ਸਿੰਘ ਬ੍ਰਹੱਮਪੁਰ, ਰਤਨ ਕੈਲੇ, ਮਨੀ ਅੰਬੇਦਕਰ, ਲੈਂਬਰ ਬਲਾਲੋ, ਚਰਨਜੀਤ ਜੱਖੂ, ਮਨਜੀਤ ਵਾਹਦ, ਭਾਗ ਮੱਲ, ਸੋਹਣ ਲਾਲ ਰਾਹੀ ਤੋ ਇਲਾਵਾ ਹਲਕੇ ਦੀ ਲੀਡਰਸ਼ਿਪ ਸ਼ਾਮਿਲ ਹੋਈ ਤੇ ਵੱਡੀ ਗਿਣਤੀ ਬੀਬੀਆਂ ਨੇ ਸ਼ਮੂਲੀਅਤ ਕੀਤੀ। ਮਿਸ਼ਨਰੀ ਗਾਇਕ ਹਰਨਾਮ ਦਾਸ ਬਹਿਲਪੁਰੀ ਨੇ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ। ਸਟੇਜ ਦੀ ਕਾਰਵਾਈ ਲੇਖ ਰਾਜ ਜਮਾਲਪੁਰ ਵਲੋਂ ਕੀਤੀ ਤੇ ਚਰੰਜੀ ਲਾਲ ਨੇ  ਲੀਡਰਸ਼ਿਪ ਤੇ ਪੁੱਜੇ ਸਾਥੀਆਂ ਦਾ ਧੰਨਵਾਦ ਕੀਤਾ।