
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਆਯੋਜਿਤ
ਐਸ ਏ ਐਸ ਨਗਰ, 5 ਜੁਲਾਈ- ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਇਕਾਈ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਵਿੱਚ ਹੋਈ।
ਐਸ ਏ ਐਸ ਨਗਰ, 5 ਜੁਲਾਈ- ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਇਕਾਈ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਵਿੱਚ ਹੋਈ।
ਮੀਟਿੰਗ ਦੇ ਵੇਰਵਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾ. ਦਲਜੀਤ ਸਿੰਘ ਕੈਲੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਇਸ ਗੱਲ ’ਤੇ ਵਿਸ਼ੇਸ਼ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਸਮੇਂ ਥਾਣਿਆਂ ਚੌਕੀਆਂ ਦੇ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਬਹੁਤ ਘਾਟ ਹੈ, ਜਿਸ ਕਰਕੇ ਡਿਊਟੀ ਕਰ ਰਹੇ ਮੁਲਾਜ਼ਮ ਬਹੁਤ ਮਾਨਸਿਕ ਪ੍ਰੇਸ਼ਾਨੀਆਂ ਦੇ ਵਿੱਚ ਡਿਊਟੀ ਕਰ ਰਹੇ ਹਨ।
ਸਟਾਫ ਘੱਟ ਹੋਣ ਕਰਕੇ ਮੁਲਾਜ਼ਮਾਂ ਨੂੰ ਲੰਮਾ ਸਮਾਂ ਕਈ ਕਈ ਡਿਊਟੀਆਂ ਇੱਕ ਦਿਨ ਵਿੱਚ ਕਰਨੀਆਂ ਪੈ ਰਹੀਆਂ ਹਨ। ਮੀਟਿੰਗ ਦੌਰਾਨ ਕਿਹਾ ਗਿਆ ਕਿ ਥਾਣਿਆਂ ਦੇ ਵਿੱਚ ਘੱਟ ਸਟਾਫ ਹੋਣ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਜਨਤਾ ਆਪਣੇ ਕੰਮਾਂ ਸੰਬੰਧੀ ਥਾਣਿਆਂ ਦੇ ਵਿੱਚ ਖੱਜਲ ਖੁਆਰ ਹੋ ਰਹੀ ਹੈ। ਜਨਤਾ ਨੂੰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਕਈ ਕਈ ਦਿਨ ਇੰਤਜ਼ਾਰ ਕਰਨੀ ਪੈਂਦੀ ਹੈ, ਜਿਸ ਕਰਕੇ ਜਨਤਾ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਹੈ।
ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਪੁਲੀਸ ਵਿੱਚੋਂ ਵੱਡੇ ਪੱਧਰ ’ਤੇ ਹੋ ਰਹੀ ਰਿਟਾਇਰਮੈਂਟ ਨੂੰ ਮੁੱਖ ਰੱਖਦਿਆਂ ਪੁਲੀਸ ਵਿੱਚ ਵੱਡੇ ਪੱਧਰ ’ਤੇ ਨਵੀਂ ਭਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਕਿ ਵੀ ਆਈ ਪੀ ਦੀ ਸੁਰੱਖਿਆ ਲਈ ਤੇ ਵੀ ਆਈ ਪੀਜ਼ ਦੇ ਰੂਟ ’ਤੇ ਡਿਊਟੀ ਦੇਣ ਲਈ ਵੱਖਰਾ ਸਕਿਓਰਿਟੀ ਵਿੰਗ ਕਾਇਮ ਕੀਤਾ ਜਾਵੇ ਅਤੇ ਇਸ ਸਕਿਓਰਿਟੀ ਵਿੰਗ ਰਾਹੀਂ ਹੀ ਸੁਰੱਖਿਆ ਪ੍ਰਬੰਧ ਕੀਤੇ ਜਾਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਮੋਹਣ ਸਿੰਘ ਕਾਹਲੋਂ, ਧਰਮ ਸਿੰਘ ਨਾਭਾ, ਰਤਨ ਸਿੰਘ ਜੀਰਕਪੁਰ, ਜਸਮੇਰ ਸਿੰਘ ਮੌਜਪੁਰ, ਪਾਲ ਸਿੰਘ ਕਕਰਾਲੀ, ਸੁਖਬੀਰ ਸਿੰਘ ਸੋਢੀ, ਰਜਿੰਦਰ ਕੁਮਾਰ, ਰਘਵੀਰ ਸਿੰਘ ਦਫਤਰ ਇੰਚਾਰਜ (ਸਾਰੇ ਰਿਟਾਇਰਡ ਇੰਸਪੈਕਟਰ), ਜਤਿੰਦਰ ਕੁਮਾਰ, ਜਸਦੀਪ ਸਿੰਘ, ਸੁਰਜੀਤ ਸਿੰਘ (ਸਾਰੇ ਰਿਟਾਇਰਡ ਥਾਣੇਦਾਰ) ਆਦਿ ਨੇ ਭਾਗ ਲਿਆ।
