ਮਨੁੱਖੀ ਅਧਿਕਾਰ ਜਾਗ੍ਰਤੀ ਮੰਚ ਨਵਾਂਸ਼ਹਿਰ ਵਲੋਂ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ।
ਨਵਾਂਸ਼ਹਿਰ- ਵੱਖ ਵੱਖ ਪਹਿਲੂਆਂ ਤੇ ਜਾਗਰੂਕ ਪੈਦਾ ਕਰਨ ਵਾਲੀ ਐਨਜੀਓ ਮਨੁੱਖੀ ਅਧਿਕਾਰ ਜਾਗ੍ਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਵੱਲੋਂ ਪ੍ਰਧਾਨ ਵਾਸਦੇਵ ਪਰਦੇਸੀ ਦੀ ਅਗਵਾਈ ਦੇ ਹੇਠ ਬੱਚਿਆਂ ਦੇ ਅਧਿਕਾਰਾਂ ਅਤੇ ਉਹਨਾਂ ਦੀ ਸੁਰੱਖਿਆ ਲਈ ਬਣੇ ਐਕਟ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਬੱਚਿਆਂ ਦੇ ਚਾਰਟ ਬਣਾਉਣ ਅਤੇ ਉਹਨਾਂ ਵਿੱਚ ਰੰਗ ਭਰਨ ਦੀ ਪ੍ਰਤੀਯੋਗਤਾ ਕਰਵਾਈ ਗਈ।

ਜਿਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਮਿਸ.ਨਿਤਾਸਾ਼ ਮੈਨੇਜਰ ਐਮਏਐਸ ਇਮੀਗਰੇਸ਼ਨ ਨਵਾਂਸ਼ਹਿਰ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ ਸੇਵਾ ਮੁਕਤ ਬੈਂਕ ਮੁਲਾਜ਼ਮ ਵੱਲੋਂ ਬੱਚਿਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਵਾਸਦੇਵ ਪਰਦੇਸੀ, ਸਲਾਹਕਾਰ ਦਿਲਦਾਰ ਸਿੰਘ ਸੋਨਾ, ਹਰਨੀਤ ਨੀਤੂ, ਜਿਲ੍ਹਾ ਸਲਾਹਕਾਰ ਪੂਜਾ ਰਾਣੀ ਮਾਨ ਤੋਂ ਇਲਾਵਾ ਸਕੂਲ ਦੇ ਸਟਾਫ ਮੈਂਬਰ ਨਰਿੰਦਰ ਕੌਰ, ਰੇਨੂ, ਨੀਲਮ ਭਾਟੀਆ, ਮਨਜੀਤ ਕੌਰ, ਰਵੀ ਕੁਮਾਰ, ਮਨਜੀਤ ਕੌਰ ਸੋਨੀਆ, ਅਤੇ ਮਨਜੀਤ ਕੌਰ ਆਦਿ ਸ਼ਾਮਿਲ ਸਨ।
ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੋਸਾਇਟੀ ਨਵਾਂਸ਼ਹਿਰ ਵੱਲੋਂ ਸਮੂਹ ਸਟਾਫ ਮੈਂਬਰਾਂ ਨੂੰ ਵੀ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।