ਦੇਨੋਵਾਲ ਖੁਰਦ ਵਿਖੇ ਦਰਗਾਹ ਸਰੀਫ਼ ਬਾਬਾ ਰਜ਼ਾ ਬਾਲੀ ਜੀ ਕਾਦਰੀ ਸਾਈਂ ਮਸਕੀਨ ਜੀ ਮਸਕੀਨ ਕਾਦਰੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 25 ਦਸੰਬਰ ਨੂੰ :- ਜਤਿੰਦਰ ਜੋਤੀ

ਗੜ੍ਹਸ਼ੰਕਰ 23 ਦਸੰਬਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਦਰਗਾਹ ਸਰੀਫ਼ ਬਾਬਾ ਰਜ਼ਾ ਬਾਲੀ ਜੀ ਕਾਦਰੀ ਸਾਈਂ ਮਸਕੀਨ ਜੀ ਮਸਕੀਨ ਕਾਦਰੀ ਤਕੀਆਂ ਖਜੂਰਾ ਵਾਲਾ ਪਿੰਡ ਦੇਨੋਵਾਲ ਖੁਰਦ ਨਜ਼ਦੀਕ ਗੜ੍ਹਸ਼ੰਕਰ ਦਰਬਾਰ ਤੇ ਸਲਾਨਾ ਜੋੜ ਮੇਲਾ 25 ਦਸੰਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਦਰਬਾਰ ਦੇ ਮੁੱਖ ਸੇਵਾਦਾਰ ਤੇ ਗੱਦੀ ਨਸੀਨ ਸਾਈਂ ਨਿੱਕੇ ਸ਼ਾਹ ਜੀ ਕਾਦਰੀ ਵਲੋਂ ਦਰਗਾਹ ਸਰੀਫ਼ ਬਾਬਾ ਰਜ਼ਾ ਬਲੀ ਜੀ ਕਾਦਰੀ ਪਿੰਡ ਦੇਨੋਵਾਲ ਖੁਰਦ ਤੇ ਸਰਪੰਚ ਤੇ ਨੰਬਰਦਾਰ ਜਤਿੰਦਰ ਜੋਤੀ ਨੇ ਇਸ ਖੁਸ਼ੀ ਦੇ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਰਬਾਰ ਤੇ ਸਲਾਨਾ ਜੋੜ ਮੇਲਾ ਐਨਆਰਆਈਜ, ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾਂਦਾ ਹੈ ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਨੂੰ ਸ਼ਾਮ 6 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ ਤੇ 24 ਦਸੰਬਰ ਸਾਮ 5 ਵਜੇ ਦਿਨ ਐਤਵਾਰ ਨੂੰ ਦਰਬਾਰ ਤੇ ਨਿਸ਼ਾਨ ਸ਼ਾਹਿਬ ਚੜਾਉਣ ਦੀ ਰਸਮ ਤੇ ਸ਼ਾਮ ਨੂੰ 6 ਵਜੇ ਚਿਰਾਗ਼ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ। ਅਤੇ 25 ਦਸੰਬਰ ਦਿਨ ਸੋਮਵਾਰ ਨੂੰ ਸਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੇਲੇ ਤੇ ਸੂਫ਼ੀ ਕਲਾਕਾਰ ਬਾਬਾ ਜੀ ਦਾ ਗੁਣਗਾਨ ਕਰਨਗੇ।‌ ਉਨ੍ਹਾਂ ਦੱਸਿਆ ਕਿ ਇਸ ਮੇਲੇ ਦੋਰਾਨ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਏ ਜਾਣਗੇ। 
ਇਸ ਮੋਕੇ ਡੇਰਾ ਗੱਦੀ ਨਸੀਨ ਸਾਈਂ ਨਿੱਕੇ ਸ਼ਾਹ ਜੀ ਕਾਦਰੀ ਤੇ ਪਿੰਡ ਦੇਨੋਵਾਲ ਖੁਰਦ ਦੇ ਸਰਪੰਚ ਤੇ ਨੰਬਰਦਾਰ ਜਤਿੰਦਰ ਜੋਤੀ ਨੇ ਬੇਨਤੀ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦਰਵਾਰ ਵਿੱਚ ਨਾਂ ਆਵੇ ਤੇ ਨਾ ਹੀ ਕੋਈ ਸ਼ਰਾਰਤੀ ਅਨਸਰ ਮੇਲੇ ਦੇ ਮਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਸਰਪੰਚ ਤੇ ਨੰਬਰਦਾਰ ਜਤਿੰਦਰ ਜੋਤੀ ਨੇ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਜੋੜ ਮੇਲਾ ਤੇ ਦਰਬਾਰ ਤੇ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਬੇਨਤੀ ਕੀਤੀ ।