
ਕਈ ਅਸਾਮੀਆਂ ਲਈ ਪਲੇਸਮੈਂਟ ਕੈਂਪ ਅੱਜ
ਪਟਿਆਲਾ, 20 ਦਸੰਬਰ - ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਪਟਿਆਲਾ ਵਿਖੇ ਵੱਖ-ਵੱਖ ਕੰਪਨੀਆਂ ਵੱਲੋਂ 21 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਵੱਖ- ਵੱਖ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਤੋਂ ਇਲਾਵਾ ਹੈਬੀਟੇਟ ਜਿਨੋਮ, ਜਾਨਾ ਸਮਾਲ ਫਾਈਨਾਂਸ ਬੈਂਕ , ਆਰ. ਬੀ. ਐਲ. ਫਿਨਸਰਵ ਲਿਮਟਿਡ, ਸਕਾਈ ਇੰਟਰਨੈਸ਼ਨਲ ਕੰਪਨੀਆਂ ਵੱਲੋਂ ਇੰਸਟਰਕਟਰ-ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਸਟੈਨੋ ਗਰਾਫਰ, ਬਿਊਟੀਸ਼ੀਅਨ, ਫ਼ੀਲਡ ਅਫ਼ਸਰ,ਹੈਲਪਰ, ਫ਼ੀਲਡ ਕੂਲੈਕਸ਼ਨ ਅਫ਼ਸਰ, ਫ਼ੀਲਡ ਸੇਲਜ਼ ਅਫ਼ਸਰ, ਏਰੀਆ ਹੈਂਡ ,ਗਰੁੱਪ ਲੋਨ ਅਫ਼ਸਰ, ਮੈਨੇਜਮੈਂਟ ਟ੍ਰੇਨੀ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਪਟਿਆਲਾ, 20 ਦਸੰਬਰ - ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਪਟਿਆਲਾ ਵਿਖੇ ਵੱਖ-ਵੱਖ ਕੰਪਨੀਆਂ ਵੱਲੋਂ 21 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਵੱਖ- ਵੱਖ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਤੋਂ ਇਲਾਵਾ ਹੈਬੀਟੇਟ ਜਿਨੋਮ, ਜਾਨਾ ਸਮਾਲ ਫਾਈਨਾਂਸ ਬੈਂਕ , ਆਰ. ਬੀ. ਐਲ. ਫਿਨਸਰਵ ਲਿਮਟਿਡ, ਸਕਾਈ ਇੰਟਰਨੈਸ਼ਨਲ ਕੰਪਨੀਆਂ ਵੱਲੋਂ ਇੰਸਟਰਕਟਰ-ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਸਟੈਨੋ ਗਰਾਫਰ, ਬਿਊਟੀਸ਼ੀਅਨ, ਫ਼ੀਲਡ ਅਫ਼ਸਰ,ਹੈਲਪਰ, ਫ਼ੀਲਡ ਕੂਲੈਕਸ਼ਨ ਅਫ਼ਸਰ, ਫ਼ੀਲਡ ਸੇਲਜ਼ ਅਫ਼ਸਰ, ਏਰੀਆ ਹੈਂਡ ,ਗਰੁੱਪ ਲੋਨ ਅਫ਼ਸਰ, ਮੈਨੇਜਮੈਂਟ ਟ੍ਰੇਨੀ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਆਈ. ਟੀ. ਆਈ.- ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਬਿਊਟੀਸ਼ੀਅਨ, ਬਾਰ੍ਹਵੀਂ ਤੋਂ ਗਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਅਤੇ 18-40 ਸਾਲ ਤਕ ਉਮਰ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਇਸ ਪਲੇਸਮੈਂਟ ਵਿਚ ਭਾਗ ਲੈਣ ਵਾਸਤੇ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ ,ਆਧਾਰ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ 21 ਦਸੰਬਰ ਨੂੰ ਸਵੇਰੇ 10 ਵਜੇ ਏਸ਼ੀਅਨ ਗਰੁੱਪ ਆਫ਼ ਕਾਲਜਿਜ਼, ਸਰਹਿੰਦ ਰੋਡ, ਪਟਿਆਲਾ ਵਿਚ ਪਹੁੰਚਣ । ਉਮੀਦਵਾਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 'ਤੇ ਵੀ ਸੰਪਰਕ ਕਰ ਸਕਦੇ ਹਨ।
