ਸ਼ਹੀਦ ਭੁਪਿੰਦਰ ਸਿੰਘ ਪਾਰਕ ਚ ਚੱਲ ਰਹੇ ਕੰਮ ਦਾ ਵਾਈਸ ਚੇਅਰਮੈਨ ਨੇ ਲਿਆ ਜਾਇਜ਼ਾ

ਭੁਨਰਹੇੜੀ (ਪਟਿਆਲਾ) 20 ਦਸੰਬਰ - ਸ਼ਹੀਦ ਭੁਪਿੰਦਰ ਸਿੰਘ ਪਾਰਕ ਭੁਨਰਹੇੜੀ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

ਭੁਨਰਹੇੜੀ (ਪਟਿਆਲਾ)  20 ਦਸੰਬਰ - ਸ਼ਹੀਦ ਭੁਪਿੰਦਰ ਸਿੰਘ ਪਾਰਕ ਭੁਨਰਹੇੜੀ  'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਾਡੇ ਨੇੜਲੇ ਪਿੰਡ ਸੁਰਕੜਾ ਫ਼ਾਰਮ ਦਾ ਨੌਜਵਾਨ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ ਜਿਸ ਦੀ ਯਾਦ ਵਿੱਚ ਸ਼ਹੀਦ ਭੁਪਿੰਦਰ ਸਿੰਘ ਪਾਰਕ ਵੀਹ ਸਾਲ ਪਹਿਲਾਂ ਬਣਿਆ ਸੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਉੱਦਮ ਸਦਕਾ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਭੁਨਰਹੇੜੀ ਦੇ ਪਾਰਕ ਦੀ ਮੁਰੰਮਤ ਲਈ ਲਗਭਗ ਸਾਡੇ ਤਿੰਨ ਲੱਖ ਰੁਪਏ ਦੀ ਗ੍ਰਾਂਟ ਜਾਰੀ ਹੈ ਕਰਵਾਈ ਸੀ। ਇਸ ਪਾਰਕ ਵਿੱਚ ਸੈਰ ਕਰਨ ਲਈ ਟਰੈਕ, ਚਾਰਦੀਵਾਰੀ, ਬੈਠਣ ਲਈ ਕੁਰਸੀਆਂ ਅਤੇ ਲਾਈਟਾਂ ਵੀ ਲਗਵਾਈਆਂ ਜਾਣਗੀਆਂ । ਇਸ ਮੌਕੇ ਗੁਰਮੀਤ ਸਿੰਘ ਬਿੱਟੂ, ਪ੍ਰਧਾਨ ਗੁਰਮੇਜ ਸਿੰਘ ਮਾਸਟਰ, ਸਰਪੰਚ ਗੁਰਵਿੰਦਰ ਸਿੰਘ, ਸੋਨੀ ਸ਼ਰਮਾ ਭੁਨਰਹੇੜੀ, ਮੈਂਬਰ ਗੁਰਮੀਤ ਸਿੰਘ ਹਾਜ਼ਰ ਸਨ।