PEC 18 ਤੋਂ 23 ਦਸੰਬਰ, 2023 ਤੱਕ ਇੱਕ ਹਫ਼ਤੇ ਦੇ STC ਦਾ ਆਯੋਜਨ ਕਰ ਰਿਹਾ ਹੈ

ਚੰਡੀਗੜ੍ਹ: 20 ਦਸੰਬਰ, 2023: ਪੰਜਾਬ ਇੰਜਨੀਅਰਿੰਗ ਕਾਲਜ, (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ 18 ਤੋਂ 23 ਦਸੰਬਰ, 2023 ਦੌਰਾਨ NITTTR, ਚੰਡੀਗੜ੍ਹ ਦੇ ਸਹਿਯੋਗ ਨਾਲ 'Learner Centred Teching Methodology' ਉੱਤੇ AICTE ਮਾਨਤਾ ਪ੍ਰਾਪਤ ਇੱਕ ਹਫ਼ਤੇ ਦਾ STC ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਸਮਾਰੋਹ ਮੰਗਲਵਾਰ, 19 ਦਸੰਬਰ, 2023 ਨੂੰ ਆਯੋਜਿਤ ਕੀਤਾ ਗਿਆ।

ਚੰਡੀਗੜ੍ਹ: 20 ਦਸੰਬਰ, 2023:
ਪੰਜਾਬ ਇੰਜਨੀਅਰਿੰਗ ਕਾਲਜ, (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ 18 ਤੋਂ 23 ਦਸੰਬਰ, 2023 ਦੌਰਾਨ NITTTR, ਚੰਡੀਗੜ੍ਹ ਦੇ ਸਹਿਯੋਗ ਨਾਲ 'Learner Centred Teching Methodology' ਉੱਤੇ AICTE ਮਾਨਤਾ ਪ੍ਰਾਪਤ ਇੱਕ ਹਫ਼ਤੇ ਦਾ STC ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਸਮਾਰੋਹ ਮੰਗਲਵਾਰ, 19 ਦਸੰਬਰ, 2023 ਨੂੰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਪ੍ਰਤੀਕ ਕਿਸ਼ੋਰ ਜੀ ਨੇ ਪ੍ਰੋ. ਭੋਲਾ ਰਾਮ ਗੁਰਜਰ, ਡਾਇਰੈਕਟਰ, ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ, ਪ੍ਰੋ (ਡਾ.) ਬਲਦੇਵ ਸੇਤੀਆ, ਡਾਇਰੈਕਟਰ, ਪੀ.ਈ.ਸੀ. ਪ੍ਰੋ: ਸੁਨੀਤ ਦੱਤ, ਕੋਰਸ ਚੇਅਰਮੈਨ, NITTTR ਅਤੇ ਡਾ. ਅਮਨਦੀਪ ਕੌਰ, ਕੋਰਸ ਕੋਆਰਡੀਨੇਟਰ, NITTTR ਦੇ ਨਾਲ ਆਪਣੀ ਹਾਜ਼ਰੀ ਨਾਲ ਇਸ  ਸਮਾਗਮ ਦੀ ਸ਼ਾਨ ਚ ਵਾਧਾ ਕੀਤਾ। । ਸਮਾਗਮ ਦੀ ਸ਼ੁਰੂਆਤ ਮਹਿਮਾਨੋਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਪ੍ਰੋ: ਵਸੁੰਧਰਾ ਸਿੰਘ, (ਡੀਨ ਫੈਕਲਟੀ ਅਫੇਅਰਜ਼), ਜੋ ਕਿ ਇਸ STC ਪ੍ਰੋਗਰਾਮ ਦੇ ਕੋਰਸ ਚੇਅਰਪਰਸਨ ਹਨ  ਦੇ ਨਾਲ ਡਾ. ਨਿਧੀ ਤੰਵਰ ਅਤੇ ਡਾ. ਸ਼ਿਮੀ ਐਸ.ਐਲ, ਨੇ ਸਮੁੱਚੇ ਸਮਾਗਮ ਦਾ ਕੋਰਡੀਨੇਸ਼ਨ ਕੀਤਾ।

ਡਾ: ਅਮਨਦੀਪ ਕੌਰ, ਕੋਰਸ ਕੋਆਰਡੀਨੇਟਰ, ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ, ਨੇ ਸਿੱਖਣ ਦੇ ਮਾਹੌਲ ਬਾਰੇ ਜਾਣਕਾਰੀ ਦਿੱਤੀ, ਜੋ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਤਿਆਰ ਕਰ ਸਕਦਾ ਹੈ। ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕਰਨ ਅਤੇ ਪਹੁੰਚਾਉਣ ਦਾ ਤਰੀਕਾ ਵੀ ਸਾਂਝਾ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ, ''ਵਿਦਿਆਰਥੀ ਅਧਿਆਪਕ ਦਾ ਕੇਂਦਰ ਭਾਗ ਹੈ, ਜਿਸ ਨੂੰ ਉਹ ਸੰਬੋਧਿਤ ਕਰਨ ਜਾ ਰਹੇ ਹਨ, ਅਤੇ ਸਾਨੂੰ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਢੰਗ ਚੁਣਨਾ ਹੋਵੇਗਾ।''


ਪ੍ਰੋ: ਵਸੁੰਧਰਾ ਸਿੰਘ (ਡੀ.ਐੱਫ.ਏ.) ਨੇ ਪੀ.ਈ.ਸੀ. ਦੇ ਲਾਹੌਰ ਤੋਂ ਚੰਡੀਗੜ੍ਹ ਤੱਕ ਦੇ ਸ਼ਾਨਦਾਰ ਸਫਰ ਬਾਰੇ ਦੱਸਿਆ। ਉਸਨੇ ਪੀ.ਈ.ਸੀ. ਵਿਖੇ ਕਰਵਾਏ ਗਏ ਵਧੀਆ ਅਭਿਆਸਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸਦੀ ਫੈਕਲਟੀ, ਵਿਦਿਆਰਥੀ, ਕੋਰਸ, ਪ੍ਰੋਗਰਾਮ, ਗਤੀਵਿਧੀਆਂ, ਆਦਿ ਸਭ ਕੁਝ ਸਾਂਝਾ ਕੀਤਾ। ਉਹਨਾਂ ਨੇ ਪੀਈਸੀ ਪਰਿਵਾਰ ਦਾ ਹਿੱਸਾ ਬਣ ਕੇ ਵੀ ਮਾਣ ਮਹਿਸੂਸ ਕਰਨ ਨੂੰ ਪ੍ਰਗਟ ਕੀਤਾ।

ਪ੍ਰੋ: ਸੁਨੀਲ ਦੱਤ, ਕੋਰਸ ਚੇਅਰਮੈਨ, ਐਨ.ਆਈ.ਟੀ.ਟੀ.ਟੀ.ਆਰ, ਨੇ ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਸਥਾ ਵਿੱਚ ਕਰਵਾਈਆਂ ਗਈਆਂ ਬਿਹਤਰੀਨ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕ ਹਫ਼ਤਾ ਐਸਟੀਸੀ ਪੀਈਸੀ ਅਤੇ ਐਨਆਈਟੀਟੀਟੀਆਰ, ਚੰਡੀਗੜ੍ਹ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰੇਗਾ।

ਪੰਜਾਬ ਇੰਜਨੀਅਰਿੰਗ ਕਾਲਜ ਦੇ ਡਾਇਰੈਕਟਰ ਪ੍ਰੋ: ਬਲਦੇਵ ਸੇਤੀਆ ਜੀ ਨੇ ਅਧਿਆਪਕਾਂ ਲਈ ਇਸ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਕਰਵਾਉਣ ਲਈ ਪ੍ਰਬੰਧਕੀ ਕਮੇਟੀ ਅਤੇ ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਵਾਰ ਫਿਰ ਕਲਾਸ ਰੂਮ ਵਿੱਚ ਬੈਠਣ ਦਾ ਮੌਕਾ ਹੈ। ਅਧਿਆਪਨ ਦੇ ਖੇਤਰ ਵਿੱਚ ਮਾਹਿਰਾਂ ਤੋਂ ਸਿਖਲਾਈ ਪ੍ਰਾਪਤ ਕਰਨ ਲਈ। ਅੰਤ ਵਿਚ, ਉਨ੍ਹਾਂ ਨੇ ਨਵੇਂ ਭਰਤੀ ਕੀਤੇ ਗਏ ਸਾਰੇ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਸਾਰਿਆਂ ਲਈ ਅਜਿਹੀ ਸਿਖਲਾਈ ਦੀ ਪਹੁੰਚ ਲਈ ਵੀ ਕਿਹਾ।

ਇਸ ਦੇ ਨਾਲ ਹੀ, ਪ੍ਰੋ. ਭੋਲਾ ਰਾਮ ਗੁਰਜਰ, ਡਾਇਰੈਕਟਰ, ਐਨ.ਆਈ.ਟੀ.ਟੀ.ਟੀ.ਆਰ, ਨੇ ਆਪਣੇ ਵਿਦਿਆਰਥੀ ਜੀਵਨ ਦੇ ਕੁਝ ਅਨੁਭਵ ਵੀ ਸਾਂਝੇ ਕੀਤੇ। ਉਨ੍ਹਾਂ ਅਜਿਹੇ ਸਿਖਲਾਈ ਸੈਸ਼ਨਾਂ ਦੀ ਲੋੜ ਬਾਰੇ ਵੀ ਦੱਸਿਆ। ਤੇਜ਼ੀ ਨਾਲ ਵਧ ਰਹੀ ਤਕਨਾਲੋਜੀ ਦੇ ਨਾਲ, ਅਧਿਆਪਕਾਂ ਨੂੰ ਅੱਪ-ਟੂ-ਡੇਟ ਹੋਣ ਦੀ ਲੋੜ ਹੈ। ਉਨ੍ਹਾਂ ਨੇ ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਦੇ ਸਹਿਯੋਗ ਨਾਲ ਇਸ ਐਸ.ਟੀ.ਸੀ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਪ੍ਰੋ: ਬਲਦੇਵ ਸੇਤੀਆ ਦਾ ਧੰਨਵਾਦ ਕੀਤਾ।

ਸਮਾਗਮ ਦੇ ਮੁੱਖ ਮਹਿਮਾਨ, ਟੀਬੀਆਰਐਲ ਦੇ ਡਾਇਰੈਕਟਰ ਸ਼੍ਰੀ ਪ੍ਰਤੀਕ ਕਿਸ਼ੋਰ ਨੇ ਕਿਹਾ ਕਿ, ਇਹ ਪਰਿਵਰਤਨ ਏਕ੍ਸਪਲੋਜਨ ਦਾ ਯੁੱਗ ਹੈ। ਸਾਨੂੰ ਵਿਦਿਆਰਥੀਆਂ ਨਾਲ ਜੁੜਨ ਦੇ ਤਰੀਕੇ ਨੂੰ ਦੁਬਾਰਾ ਦੇਖਣਾ ਹੋਵੇਗਾ। ਫੈਕਲਟੀ ਨੂੰ ਤਕਨੀਕੀ ਤਬਦੀਲੀਆਂ ਨਾਲ ਚੁਸਤ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ''ਕਲਾਸਰੂਮ ਇੰਜੀਨੀਅਰ ਤੋਂ ਫੀਲਡ ਇੰਜੀਨੀਅਰ ਵਿਚ ਤਬਦੀਲੀ ਅਧਿਆਪਕਾਂ ਦੇ ਹੱਥ ਵਿਚ ਹੈ''।

ਅੰਤ ਵਿੱਚ ਡਾ: ਸ਼ਮੀ ਐਸ.ਐਲ. ਡਾ. ਨਿਧੀ ਤੰਵਰ ਦੇ ਨਾਲ, ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਬਹੁਤ ਹੀ  ਉਚੇਚੇ ਤੌਰ 'ਤੇ ਹੋਈ।