ਡਿਪਟੀ ਕਮਿਸ਼ਨਰ ਨੇ ਸਮਾਜਿਕ ਅਤੇ ਪਰਿਵਾਰਿਕ ਸ਼ਾਰਟ ਫਿਲਮ ਘਰ ਵਾਪਸੀ ਦਾ ਪੋਸਟਰ ਕੀਤਾ ਜਾਰੀ

ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮਾਜਿਕ ਅਤੇ ਪਰਿਵਾਰਿਕ ਸ਼ਾਰਟ ਫਿਲਮ ਘਰ ਵਾਪਸੀ ਦਾ ਪੋਸਟਰ ਜਾਰੀ ਕੀਤਾ। ਮਝੂਰ ਦੋਆਬਾ ਫਿਲਮਸ ਚੈਨਲ ਵਲੋਂ ਸਮਾਜ ਨੂੰ ਸਮਰਪਿਤ ਕੀਤੀਆਂ ਪਰਿਵਾਰਿਕ ਅਤੇ ਸਮਾਜਿਕ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਨਵੀਂ ਪ੍ਰੇਰਣਾਦਾਇਕ ਆ ਰਹੀ ਫਿਲਮ ਘਰ ਵਾਪਸੀ, ਜਿਸ ਵਿੱਚ ਨੌਜਵਾਨ ਲੜਕੇ/ਲੜਕੀਆਂ ਲਵ ਅਫੇਅਰਜ਼, ਮੈਰਿਜ ਮਾਮਲੇ ਅਤੇ ਨਸ਼ੇ ਸਬੰਧੀ ਮਾਂ-ਬਾਪ ਤੋਂ ਜੋ ਬਾਗੀ ਸੁਰ ਅਪਣਾ ਰਹੇ ਹਨ ਅਤੇ ਇਸ ਦਾ ਸੰਤਾਪ, ਤ੍ਰਾਸਦੀ ਮਾਪਿਆ ਨੂੰ ਕਿਵੇਂ ਪੇਲਣੀ ਪੈ ਰਹੀ ਹੈ, ਦੇ ਮਨੋਵਿਗਿਆਨਿਕ ਵਿਸ਼ਲੇਸ਼ਣ ਤੇ ਆਧਾਰਿਤ ਹੈ।

ਇਸ ਮੌਕੇ ਤੇ ਫਿਲਮ ਦੇ ਪ੍ਰੋਡਿਊਸਰ ਤੇ ਰੰਗਕਰਮੀ ਸੁਰਜੀਤ ਮਝੂਰ ਅਤੇ ਫਿਲਮੀ ਕਾਸਟਿੰਗ ਜਯੋਤੀ ਅਰੋੜਾ (ਬਾਲੀਵੁੱਡ ਅਦਾਕਾਰਾ), ਸ਼ਿੰਗਾਰਾ ਮੁਜੱਫਰਪੁਰ, ਜਸਵੀਰ ਸਿੰਘ ਪੀਏ, ਬਹਾਦਰ ਸਿੰਘ ਰੀਡਰ, ਅਸ਼ੀਸ਼ ਕੁਮਾਰ ਅਤੇ ਹੋਰ ਸਟਾਫ ਵਲੋਂ ਲੋਕਾਂ ਨੂੰ ਸਮਰਪਿਤ ਫਿਲਮ ਦਾ ਪੋਸਟਰ ਜਾਰੀ ਕਰਨ ਤੇ ਖੁਸ਼ੀ ਜਾਹਰ ਕੀਤੀ ਗਈ।