ਉਪ ਮੁੱਖ ਮੰਤਰੀ ਦੀ ਯਾਤਰਾ ਦਾ ਪ੍ਰੋਗਰਾਮ
ਊਨਾ, 10 ਮਾਰਚ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸੋਮਵਾਰ ਨੂੰ ਹਰੋਲੀ ਵਿਧਾਨ ਸਭਾ ਹਲਕੇ ਦੇ ਦੌਰੇ 'ਤੇ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਕੇਸ਼ ਅਗਨੀਹੋਤਰੀ ਇਸ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਉਪ ਮੁੱਖ ਮੰਤਰੀ ਸਵੇਰੇ 9.30 ਵਜੇ ਪੰਚਾਇਤ ਘਰ ਬਾਥੂ, 11 ਵਜੇ ਪੰਚਾਇਤ ਘਰ ਕੁੰਗੜਤ, 12.15 ਵਜੇ ਪੰਚਾਇਤ ਘਰ ਸਮਨਾਲ, 2 ਵਜੇ ਪੰਚਾਇਤ ਘਰ ਲੋਅਰ ਖੱਡ ਅਤੇ 6.30 ਵਜੇ ਪੰਚਾਇਤ ਘਰ ਬਡਹੇੜਾ ਦਾ ਨੀਂਹ ਪੱਥਰ ਰੱਖਣਗੇ। ਉਪ ਮੁੱਖ ਮੰਤਰੀ ਦੁਪਹਿਰ 1.30 ਵਜੇ ਪਾਂਡੋਗਾ-ਤਿਉੜੀ ਪੁਲ ਦਾ ਭੂਮੀ ਪੂਜਨ ਕਰਨਗੇ। ਸਵੇਰੇ 11.30 ਵਜੇ ਹਰੋਲੀ ਵਿੱਚ ਨਵੀਂ ਪੀ.ਡਬਲਿਊ.ਡੀ ਡਵੀਜ਼ਨ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਮੁਕੇਸ਼ ਅਗਨੀਹੋਤਰੀ ਸਵੇਰੇ 10 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਕੈਲੂਆ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨਗੇ।