ਬੀਬੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਦੇ ਅਕਾਲ ਚਲਾਣੇ ਤੇ ਵੱਖ- ਵੱਖ ਸ਼ਖਸ਼ੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਮਾਹਿਲਪੁਰ, (17 ਦਸੰਬਰ) - ਬੀਬੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਹਿਲਪੁਰ 16 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਸੰਸਕਾਰ ਮੌਕੇ ਅੱਜ ਉਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂl

ਮਾਹਿਲਪੁਰ,  (17 ਦਸੰਬਰ) - ਬੀਬੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਹਿਲਪੁਰ 16 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਸੰਸਕਾਰ ਮੌਕੇ ਅੱਜ ਉਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂl ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਬੈਂਸ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਹਰਵਿੰਦਰ ਸਿੰਘ ਬਾਠ, ਕਰਨਲ ਸੁਰਿੰਦਰ ਸਿੰਘ ਬੈਂਸ, ਹਰਦੇਵ ਸਿੰਘ ਢਿੱਲੋ, ਤਲਵਿੰਦਰ ਸਿੰਘ ਹੀਰ, ਕਪਿਲ ਸ਼ਰਮਾ, ਪ੍ਰੋਫੈਸਰ ਆਪਿੰਦਰ ਸਿੰਘ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਲੇਖਕ ਬਲਜਿੰਦਰ ਮਾਨ, ਕੁਲਵਿੰਦਰ ਸਿੰਘ ਮੋਹਾਲੀ, ਬੱਗਾ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਿਮਿਸ਼ਾ ਮਹਿਤਾ,ਪ੍ਰਿੰ. ਪਰਵਿੰਦਰ ਸਿੰਘ,ਠੇਕੇਦਾਰ ਜਗਜੀਤ ਸਿੰਘ, ਪ੍ਰਿੰ. ਐਚ. ਐਸ. ਗਿੱਲ, ਨਗਰ ਕੌਂਸਲ ਮੈਂਬਰ ਪੂਨਮ ਤਨੇਜਾ ਅਤੇ ਬਹੁ ਗਿਣਤੀ ਵਿੱਚ ਪਤਵੰਤੇ ਹਾਜ਼ਰ ਹੋਏ l ਉਹਨਾਂ ਕਿਹਾ ਕਿ  ਬੀਬੀ ਗੁਰਮੀਤ ਕੌਰ ਬੈਂਸ ਨੇ ਆਪਣੇ ਜੀਵਨ ਵਿੱਚ ਕਈ ਰਿਕਾਡਰ ਹਸਤੀਆਂ ਨੂੰ ਪੈਦਾ ਅਤੇ ਉਤਸ਼ਾਹਿਤ ਕੀਤਾ l ਉਹਨਾਂ ਦੇ ਜੀਵਨ ਸਾਥੀ ਸਵ. ਗਿਆਨੀ ਹਰਕੇਵਲ ਸਿੰਘ ਸੈਲਾਨੀ ਨੈਸ਼ਨਲ ਅਵਾਰਡੀ ਟੀਚਰ ਅਤੇ ਪ੍ਰਸਿੱਧ ਲੇਖਕ ਹੋਏ ਹਨ l ਵੱਡਾ ਬੇਟਾ ਜਗਦੀਪ ਸਿੰਘ ਰੂਬੀ ਅਮਰੀਕਾ ਵਿੱਚ ਚੀਫ ਇੰਜਨੀਅਰ ਸੀ l ਅਮਨਦੀਪ ਸਿੰਘ ਬੈਂਸ ਸੈਫ ਖੇਡਾਂ ਦਾ 1500 ਮੀਟਰ ਰੇਸ ਦਾ ਰਿਕਾਰਡ ਹੋਲਡਰ ਹੈ l ਉਸ ਦੀ ਜੀਵਨ ਸਾਥਣ ਏਸ਼ੀਅਨ ਸਟਾਰ ਮਾਧਰੀ ਏ. ਸਿੰਘ. ਅਰਜਨ ਅਵਾਰਡ ਜੇਤੂ ਹੈ l ਪੋਤਰੀ ਹਰਮਿਲਨ ਬੈਂਸ ਇਸੇ ਸਾਲ ਹੋਈਆਂ ਏਸ਼ੀਅਨ ਖੇਡਾਂ ਵਿੱਚ ਦੋ ਮੈਡਲ ਜਿੱਤ ਕੇ ਰਿਕਾਰਡਰ ਬਣੀ ਹੈ l ਪੋਤਰਾ ਸ਼ਾਨਦੀਪ 10 ਮੀਟਰ ਪਿਸਟਲ ਸ਼ੂਟਿੰਗ ਵਿੱਚ ਪੰਜਾਬ ਚੈਂਪੀਅਨ ਹੈl ਉਹਨਾਂ ਆਪਣਾ ਸਾਰਾ ਜੀਵਨ ਸਮਾਜ ਦੇ ਭਲੇ ਲੇਖੇ ਲਾਇਆ l ਸੈਂਟਰ ਹੈਡ ਟੀਚਰ ਵਜੋਂ ਮਾਹਿਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਉੱਚੀਆਂ ਮੰਜ਼ਲਾਂ ਤੱਕ ਪਹੁੰਚਾਇਆ l ਉਨਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਸਿਰਫ ਪਰਿਵਾਰ ਨੂੰ ਹੀ ਘਾਟਾ ਨਹੀਂ ਸਗੋਂ ਪੂਰੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ l ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਧਰਮਸ਼ਾਲਾ ਮਾਹਿਲਪੁਰ ਵਿਖੇ 25 ਦਸੰਬਰ ਦਿਨ ਸੋਮਵਾਰ ਨੰ ਬਾਅਦ ਦੁਪਹਿਰ 1 ਵਜੇ  ਹੋਵੇਗੀ l