ਜਿਲ੍ਹਾ ਅਥਲੈਟਿਕ ਐਸੋਸੀਏਸਨ ਨੇ 18ਵੇਂ ਤਿੰਨ ਦਿਨਾਂ ਮੁਕਾਬਲੇ ਕਰਵਾਏ
ਐਸ ਏ ਐਸ ਨਗਰ, 14 ਦਸੰਬਰ - ਜਿਲ੍ਹਾ ਅਥਲੈਟਿਕ ਐਸੋਸੀਏਸਨ ਵਲੋਂ 18ਵੇਂ ਤਿੰਨ ਦਿਨਾਂ ਖੇਡ ਮੁਕਾਬਲੇ ਐਸੋਸੀਏਸਨ ਦੇ ਲਾਈਫ ਟਾਈਮ ਪ੍ਰੈਸੀਡੈਂਟ ਸ ਪ੍ਰੀਤਮ ਸਿੰਘ, ਸਕੱਤਰ ਅਤੇ ਸੋਈ ਦੇ ਰਿਟਾਇਰ ਕੋਚ ਸ ਸਵਰਨ ਸਿੰਘ ਅਤੇ ਪ੍ਰਧਾਨ ਸ ਮਲਕੀਤ ਸਿੰਘ ਕੋਚ ਦੀ ਅਗਵਾਈ ਹੇਠ ਸਥਾਨਕ ਸੈਕਟਰ 78 ਦੇ ਸਟੇਡੀਅਮ ਵਿੱਚ ਕਰਵਾਈਆਂ ਜਾ ਰਹੀਆਂ ਹਨ ਜਿਸਦੇ ਤਹਿਤ ਪਹਿਲੇ ਦਿਨ 8 ਤੋਂ 14 ਸਾਲ ਵਰਗ, ਦੂਜੇ ਦਿਨ 16 ਤੋਂ 20 ਸਾਲ ਅਤੇ ਤੀਜੇ ਦਿਨ ਸੀਨੀਅਰ ਵਰਗ ਅਤੇ ਵੈਟਰਨ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਦੇ ਅੰਤ ਵਿੱਚ ਜੇਤੂ ਰਹੇ ਬੱਚਿਆਂ ਨੂੰ ਮੈਡਲ ਅਤੇ ਟਰੈਕ ਸੂਟ ਦੇਕੇ ਸਨਮਾਨਿਤ ਕੀਤਾ ਗਿਆ।

13 ਦਸੰਬਰ ਨੂੰ 16 ਸਾਲ ਤੋਂ 20 ਸਾਲਾ ਉਮਰ ਵਰਗ ਦੇ ਮੁਕਾਬਲ ਕਰਵਾਏ ਗਏ। ਖੇਡ ਮੁਕਾਬਲਿਆਂ ਦੀ ਸੁਰੂਆਤ ਐਸ ਪੀ ਸ ਜਗਜੀਤ ਸਿੰਘ ਜੱਲਾ (ਅਰਜਨ ਅਵਾਰਡੀ) ਅਤੇ ਸ੍ਰੀਮਤੀ ਸਰਬਜੀਤ ਕੌਰ (ਸਾਬਕਾ ਐਸ ਡੀ ਐਮ, ਮੁਹਾਲੀ) ਨੇ ਕੀਤੀ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦਿਨ ਜੇਤੂ ਬੱਚਿਆਂ ਨੂੰ ਅਸੀਰਵਾਦ ਦੇਣ ਲਈਐਸ ਪੀ ਸ੍ਰੀਮਤੀ ਜੋਤੀ ਯਾਦਵ, ਡੀ ਐਸ ਪੀ ਸ ਹਰਸਿਮਰਨ ਸਿੰਘ ਬੱਲ, ਬੁੱਢਾ ਦੱਲ ਦੇ ਮੁਖੀ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਅਤੇ ਗੁਰੂਦੁਆਰਾ ਸਿੰਘ ਸਹੀਦਾਂ ਸੋਹਾਣਾ ਸਾਹਿਬ ਦੇ ਮੁਖ ਸੇਵਾਦਾਰ ਸ ਹਰਜਿੰਦਰ ਸਿੰਘ ਪਹੁੰਚੇ ਜਿਨ੍ਹਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ।
ਮੁਕਾਬਲਿਆਂ ਦੌਰਾਨ ਅੱਜ ਸੀਨੀਅਰ ਵਰਗ ਦੇ ਖਿਡਾਰੀਆਂ ਅਤੇ ਵੈਟਰਨ ਵਰਗ (35 ਸਾਲ ਤੋਂ ਉੱਪਰ) ਦੇ ਮੁਕਾਬਲੇ ਕਰਵਾਏ ਗਏ। ਸਮਾਪਨ ਸਮਾਰੋਹ ਮੌਕੇ ਸਾਬਕਾ ਮੰਤਰੀ ਅਤੇ ਮੁਹਾਲੀ ਹਲਕੇ ਦੇ ਸਾਬਕਾ ਵਿਧਾਇਕ ਸ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ।