ਘਰ ਘਰ ਜਾਕੇ ਪੋਲੀਓ ਬੂੰਦਾਂ ਪਿਲਾਈਆਂ।

ਨਵਾਂਸ਼ਹਿਰ ( Dec 12, 2023)- ਨਜ਼ਦੀਕੀ ਪਿੰਡ ਮੁਬਾਰਕਪੁਰ ਵਿਖੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਵਲੋਂ ਪੋਲੀਓ ਦੀਆਂ ਬੂੰਦਾਂ ਤੋਂ ਬਾਂਝੇ ਰਹਿ ਗਏ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ।

ਨਵਾਂਸ਼ਹਿਰ ( Dec 12, 2023)- ਨਜ਼ਦੀਕੀ ਪਿੰਡ ਮੁਬਾਰਕਪੁਰ ਵਿਖੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਵਲੋਂ ਪੋਲੀਓ ਦੀਆਂ ਬੂੰਦਾਂ ਤੋਂ ਬਾਂਝੇ ਰਹਿ ਗਏ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਮੌਕੇ ਮੈਡਮ ਇਸ਼ਟਦੀਪ ਦੀ ਸੁਪਰਵੀਜਨ ਅਧੀਨ ਆਮ ਲੋਕਾਂ ਤੱਕ ਅਤੇ ਪਿੰਡ ਤੋਂ ਬਾਹਰ ਡੇਰਿਆਂ ਵਿੱਚ ਰਹਿੰਦੇ ਘਰਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਮੌਕੇ ਕਮਲੇਸ਼ ਰਾਣੀ ਏ ਐਨ ਐਮ , ਕੁਲਦੀਪ ਕੌਰ ਆਸ਼ਾ ਵਰਕਰ, ਪੁਸ਼ਪਾ ਦੇਵੀ ਅਤੇ ਰੇਨੂੰ ਬਾਲੀ ਆਂਗਣਵਾੜੀ ਵਰਕਰਾਂ ਆਦਿ ਹਾਜ਼ਰ ਸਨ।