ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਅਰਸ਼ਦੀਪ ਸਿੰਘ ਦਾ ਲੈਫਟੀਨੈਂਟ ਬਣਨ ਤੇ ਸਨਮਾਨ

ਮਾਹਿਲਪੁਰ - ਬੱਚਿਆਂ ਦੀ ਉਸਾਰੂ ਅਤੇ ਰਚਨਾਤਮਿਕ ਸੋਚ ਦਾ ਪਾਲਕ ਤੇ ਸੰਚਾਲਕ ਬਣਿਆ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਸਾਹਿਤਕਾਰਾਂ ਅਤੇ ਨੌਜਵਾਨਾਂ ਦੀ ਹਮੇਸ਼ਾ ਸਰਪਰਸਤੀ ਕਰਦਾ ਆ ਰਿਹਾ ਹੈ। ਉਹਨਾਂ ਦੇ ਨਰੋਏ ਯਤਨਾਂ ਦੀ ਸ਼ਲਾਘਾ ਕਰਨੀ ਅਤੇ ਸ਼ਾਬਾਸ਼ ਦੇ ਕੇ ਹੋਰ ਅੱਗੇ ਤੋਰਨਾ ਉਸ ਦਾ ਮੁੱਖ ਮਨੋਰਥ ਹੈ।

ਮਾਹਿਲਪੁਰ - ਬੱਚਿਆਂ ਦੀ ਉਸਾਰੂ ਅਤੇ ਰਚਨਾਤਮਿਕ ਸੋਚ ਦਾ ਪਾਲਕ ਤੇ ਸੰਚਾਲਕ ਬਣਿਆ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਸਾਹਿਤਕਾਰਾਂ ਅਤੇ ਨੌਜਵਾਨਾਂ ਦੀ ਹਮੇਸ਼ਾ ਸਰਪਰਸਤੀ ਕਰਦਾ ਆ ਰਿਹਾ ਹੈ। ਉਹਨਾਂ ਦੇ ਨਰੋਏ ਯਤਨਾਂ ਦੀ ਸ਼ਲਾਘਾ ਕਰਨੀ ਅਤੇ ਸ਼ਾਬਾਸ਼ ਦੇ ਕੇ ਹੋਰ ਅੱਗੇ ਤੋਰਨਾ ਉਸ ਦਾ ਮੁੱਖ ਮਨੋਰਥ ਹੈ। ਇਸੇ ਮਨੋਰਥ ਦੀ ਪੂਰਤੀ ਹਿੱਤ ਪਿੰਡ ਹਵੇਲੀ ਦੇ ਅਗਾਂਹਵਧੂ ਅਧਿਆਪਕ ਤੇ ਆਗੂ ਅਰਵਿੰਦਰ ਸਿੰਘ ਅਤੇ ਮੈਡਮ ਚਰਨਜੀਤ ਕੌਰ ਦਾ ਬੇਟਾ ਅਰਸ਼ਦੀਪ ਸਿੰਘ ਐਨਡੀਏ ਪਾਸ ਕਰਕੇ ਲੈਫਟੀਨੈਂਟ ਬਣਕੇ ਜਦ ਪਿੰਡ ਪੁੱਜਾ ਤਾਂ ਉਸਦਾ ਭਰਵਾਂ ਮਾਣ ਸਨਮਾਨ ਕੀਤਾ ਗਿਆ l ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਉਸਦੀਆਂ ਸਖਤ ਮਿਹਨਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਉਸਦੀ ਮਿਹਨਤ  ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ ਨੇ ਕਿਹਾ ਕਿ 60 ਸਾਲ ਬਾਅਦ ਮਾਹਿਲਪੁਰ ਇਲਾਕੇ ਨੂੰ ਇਹ ਮਾਣ ਹਾਸਿਲ ਹੋਇਆ ਹੈ। ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਅਰਸ਼ਦੀਪ ਦੀ ਦਾਦੀ ਸਾਬਕਾ ਸਰਪੰਚ ਗੁਰਮੀਤ ਕੌਰ, ਚਾਚਾ ਗੁਰਵਿੰਦਰ ਪਾਲ ਸਿੰਘ ਅਤੇ ਚਾਚੀ ਮਨਪ੍ਰੀਤ ਕੌਰ  ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਹੈ ਜਿਨਾਂ ਉਸਨੂੰ ਪ੍ਰੇਰਿਤ ਕਰਕੇ ਇਸ ਖੇਤਰ ਵਿੱਚ ਅੱਗੇ ਲਿਆਂਦਾ l ਬੁੱਧੀਜੀਵੀ ਵਿੰਗ ਦੇ ਜ਼ਿਲਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਨੇ ਅਰਸ਼ਦੀਪ ਦੇ ਜੀਵਨ ਸੰਗਰਾਮ ਦੀ ਚਰਚਾ ਕੀਤੀ l ਉਹਨਾਂ ਸਮੁੱਚੇ ਪਰਿਵਾਰ ਨੂੰ ਸਲੂਟ ਕੀਤਾ l ਇਸ ਸਨਮਾਨ ਸਮਾਰੋਹ ਵਿੱਚ ਸਰਪੰਚ ਬਲਵਿੰਦਰ ਕੌਰ, ਪ੍ਰਿੰ. ਮਨਜੀਤ ਕੌਰ, ਭੁਪਿੰਦਰ ਸੈਣੀ, ਸਤਬੀਰ ਕੌਰ, ਹਰਵੀਰ ਮਾਨ, ਹਰਜੋਤ ਰਾਓ ਅਤੇ ਪ੍ਰਦੀਪ ਮੰਮਣ ਸਮੇਤ ਅਧਿਆਪਕ, ਸਕੂਲ ਮੁਖੀ ਅਤੇ ਪਿੰਡ ਵਾਸੀ ਹਾਜ਼ਰ ਹੋਏl