ਵਿਧਾਇਕ ਕੁਲਵੰਤ ਸਿੰਘ ਵਲੋਂ ਨਿੱਜੀ ਦਿਲਚਸਪੀ ਲੈ ਕੇ ਕਰਵਾਏ ਕੰਮਾਂ ਸਦਕਾ ਪਿੰਡ ਕੁੰਭੜਾ ਦੀ ਨੁਹਾਰ ਬਦਲੀ
ਐਸ ਏ ਐਸ ਨਗਰ, 7 ਦਸੰਬਰ - ਪਿੰਡ ਕੁੰਭੜਾ ਦੀ ਫਿਰਨੀ ਦੇ ਨਾਲ ਵਾਲੀ ਸੜਕ (ਜੋ ਗੁਰਦੁਆਰਾ ਸਿੰਘ ਸਭਾ ਸੈਕਟਰ-68 ਤੋਂ ਹੋ ਕੇ ਸੈਕਟਰ-68 ਦੇ ਮੇਨ ਬਾਜ਼ਾਰ ਨੂੰ ਜਾਂਦੀ ਹੈ) ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ ਜਿਸ ਕਾਰਨ ਵਸਨੀਕਾਂ ਨੂੰ ਇਸ ਕਾਰਨ ਪੇਸ਼ ਆਰਹੀਆਂ ਦਿੱਕਤਾਂ ਤੋਂ ਰਾਹਦਤ ਮਿਲ ਗਈ ਹੈ।

ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਮੇਸ ਸਿੰਘ ਕੁੰਭੜਾ, ਮਾਸਟਰ ਭੁਪਿੰਦਰ ਸਿੰਘ ਭਿੰਦਾ, ਆਪ ਪਾਰਟੀ ਦੇ ਮਹਿਲਾ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਕੁੰਭੜਾ ਸਮੇਤ ਪਿੰਡ ਕੁੰਭੜਾ ਦੇ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੀ ਹਾਲਤ ਹੋ ਗਈ ਸੀ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਹਨਾਂ ਕਿਹਾ ਕਿ ਹੁਣ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਮਿਹਨਤ ਸਦਕਾ ਇਹ ਸੜਕ ਨਵੀਂ ਬਣੀ ਹੈ ਅਤੇ ਇਸ ਨਾਲ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਅਤੇ ਉਹਨਾਂ ਵਲੋਂ ਪਿੰਡ ਦੇ ਵਿਕਾਸ ਲਈ ਨਿੱਜੀ ਦਿਲਚਸਪੀ ਲੈ ਕੇ ਕਰਵਾਏ ਜਾ ਰਹੇ ਕੰਮਾਂ ਸਦਕਾ ਪਿੰਡ ਦੀ ਨੁਹਾਰ ਬਦਲ ਗਈ ਹੈ। ਉਹਨਾਂ ਦੇ ਸਹਿਯੋਗ ਨਾਲ ਪਿੰਡ ਕੁੰਭੜਾ ਵਿੱਚ ਵਧੀਆ ਪਾਰਕ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਪਿੰਡ ਦੇ ਲੋਕ ਇਨ੍ਹਾਂ ਸਹੂਲਤਾਂ ਦਾ ਭਰਪੂਰ ਲਾਭ ਉਠਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਭ ਸਿੰਘ, ਸ਼ੀਤਲ ਸਿੰਘ, ਪਾਲ ਸਿੰਘ, ਸਾਬਕਾ ਪੰਚ ਅਮਰੀਕ ਸਿੰਘ, ਸਵਰਨ ਸਿੰਘ ਵੀ ਹਾਜ਼ਰ ਸਨ।