ਕਰਤਾਰਪੁਰ ਸਾਹਿਬ (ਪਾਕਿ:) ਲਈ ਸ਼ਰਧਾਲੂਆਂ ਦਾ 25ਵਾਂ ਜੱਥਾ 10 ਦਿਸੰਬਰ ਨੂੰ ਰਵਾਨਾ ਹੋਵੇਗਾ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਲਗਾਤਾਰ ਭੇਜੇ ਜਾ ਰਹੇ ਸ਼ਰਧਾਲੂਆਂ ਦੇ ਜੱਥਿਆਂ ਦੀ ਲੜੀ ਤਹਿਤ ਪੱਚੀਵਾਂ ਜੱਥਾ ਮਿਤੀ 10 ਦਿਸੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਦਫਤਰ ਤੋਂ ਰਵਾਨਾ ਹੋਵੇਗਾ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ  ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਲਗਾਤਾਰ ਭੇਜੇ ਜਾ ਰਹੇ ਸ਼ਰਧਾਲੂਆਂ ਦੇ ਜੱਥਿਆਂ ਦੀ ਲੜੀ ਤਹਿਤ ਪੱਚੀਵਾਂ ਜੱਥਾ ਮਿਤੀ 10 ਦਿਸੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਦਫਤਰ ਤੋਂ ਰਵਾਨਾ ਹੋਵੇਗਾ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਜੱਥੇ ਵਿੱਚ 55 ਮੈਂਬਰ ਸ਼ਾਮਲ ਹੋਣਗੇ ਅਤੇ ਇਹ ਜੱਥਾ ਵੀ ਪਹਿਲਾਂ ਦੀ ਤਰਾਂ ਸਵੇਰੇ 04:00 ਵਜੇ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਤੋਂ ਰਵਾਨਾ ਕੀਤਾ ਜਾਵੇਗਾ। ਜੱਥੇ ਵਿਚ ਸ਼ਾਮਲ ਸੰਗਤਾਂ ਗੁ: ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਣਗੀਆਂ ਜਿੱਥੇ ਕਿ ਉਹ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ ਵਿਖੇ ਨਤਮਸਤਕ ਹੋਣਗੀਆਂ। ਇਸ ਜੱਥੇ ਵਿਚ ਨਵਾਂਸ਼ਹਿਰ ਤੋਂ ਇਲਾਵਾ ਰਾਹੋਂ, ਦੌਲਤਪੁਰ, ਕਰੀਹਾ, ਖੁਰਦਾਂ, ਲੋਹਟਾਂ, ਗਹੂੰਣ, ਘਮੌਰ, ਸੈਲਾ ਖੁਰਦ, ਦਾਦੂਵਾਲ, ਢਾਹਾਂ, ਲੱਖਪੁਰ, ਖਾਨਖਾਨਾ ਅਤੇ ਕਿਸ਼ਨਗੜ੍ਹ ਤੋਂ ਵੀ ਸੰਗਤਾਂ ਸ਼ਾਮਲ ਹੋਣਗੀਆਂ।

ਉਨਾ ਅੱਗੇ ਦੱਸਿਆ ਕਿ ਅੱਜ ਕੱਲ੍ਹ ਐੱਨ ਆਰ ਆਈ ਵੀਰਾਂ ਦੀ ਆਮਦ ਜਿਆਦਾ ਹੋਣ ਕਾਰਣ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਸ਼ਰਧਾਂਲੂਆਂ ਦਾ ਭਾਰੀ ਰੁਝਾਨ ਹੈ।  ਬਾਹਰੋਂ ਆਏ ਐੱਨ ਆਰ ਆਈ ਵੀਰਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਸੁਸਾਇਟੀ ਵਲੋਂ ਉਨਾ ਲਈ ਨਿੱਜੀ ਜਾਂ ਹੋਰ ਸਾਧਨਾਂ ਰਾਹੀਂ ਜਾਣ ਦੇ ਵਿਸ਼ੇਸ਼ ਪ੍ਰਬੰਧ ਕਰਵਾਏ ਜਾਂਦੇ ਹਨ। ਉਨਾ ਦੱਸਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਉਪਰੰਤ ਸੁਸਾਇਟੀ ਵਲੋ ਨਿਰੰਤਰ ਜੱਥੇ ਭੇਜਣ ਦੀ  ਪ੍ਰਕਿਰਿਆ ਜਾਰੀ ਹੈ ਅਤੇ ਇਸ ਲੜੀ ਦਾ ਅਗਲਾ ਅਤੇ 26ਵਾਂ ਜੱਥਾ 30 ਦਿਸੰਬਰ ਨੂੰ ਭੇਜਿਆ ਜਾਵੇਗਾ ਜਿਸ ਲਈ ਰਜਿਸਟ੍ਰੇਸ਼ਨ ਜਾਰੀ ਹੈ।

ਇਸ ਮੌਕੇ ਉਨਾ ਨਾਲ ਅਮਰੀਕ ਸਿੰਘ ਗੁਰੂ ਕੀ ਰਸੋਈ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਹਕੀਕਤ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਮਨਮੋਹਨ ਸਿੰਘ, ਪਲਵਿੰਦਰ ਸਿੰਘ ਕਰਿਆਮ, ਰਮਣੀਕ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ, ਹਰਦੀਪ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਅਤੇ ਦਲਜੀਤ ਸਿੰਘ ਵੀ ਮੌਜੂਦ ਸਨ।