ਦੋਆਬਾ ਸੋਸ਼ਲ ਵੇਲਫੈਅਰ ਸੋਸਾਇਟੀ ਰਜਿ ਵਲੋਂ ਅਪਣਾ 129 ਵਾਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾ -ਨਰਿੰਦਰ ਰਠੋਰ

ਨਵਾਂ ਸ਼ਹਿਰ - ਬਾਬਾ ਸੇਣ ਭਗਤ ਵੈਲਫੇਅਰ ਐਸੋਸੀਏਸ਼ਨ ਰਜਿ ਨਵਾਂ ਸ਼ਹਿਰ ਵਲੋਂ ਬਾਬਾ ਸੇਣ ਭਗਤ ਜੀ ਦਾ 681 ਵਾ ਪਰਕਾਸ਼ ਪੁਰਬ ਬੜੀ ਸ਼ਰਦਾ ਅਤੇ ਉਤਸਾਹ ਸਹਿਤ, ਸਥਾਨਕ ਗੁਰੂ ਦੁਆਰਾ ਬਾਬਾ ਸੇਣ ਭਗਤ ਜੀ, ਗੜਸ਼ਕਰ ਰੋੜ ਨਵਾਂ ਸ਼ਹਿਰ ਵਿਖੇ ਮਨਾਇਆ ਗਿਆ।

ਨਵਾਂ ਸ਼ਹਿਰ  - ਬਾਬਾ ਸੇਣ ਭਗਤ ਵੈਲਫੇਅਰ ਐਸੋਸੀਏਸ਼ਨ ਰਜਿ ਨਵਾਂ ਸ਼ਹਿਰ ਵਲੋਂ ਬਾਬਾ ਸੇਣ ਭਗਤ ਜੀ ਦਾ 681 ਵਾ ਪਰਕਾਸ਼ ਪੁਰਬ ਬੜੀ ਸ਼ਰਦਾ ਅਤੇ ਉਤਸਾਹ ਸਹਿਤ, ਸਥਾਨਕ ਗੁਰੂ ਦੁਆਰਾ ਬਾਬਾ ਸੇਣ ਭਗਤ ਜੀ, ਗੜਸ਼ਕਰ ਰੋੜ ਨਵਾਂ ਸ਼ਹਿਰ ਵਿਖੇ ਮਨਾਇਆ ਗਿਆ। ਇਸ ਮੋਕੇ ਤੇ ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 129  ਵਾ ਮੁਫਤ ਮੈਡੀਕਲ ਚੈੱਕਅੱਪ ਕੈਂਪ  ਨਰਿੰਦਰ ਸਿੰਘ ਰਠੋਰ ਪ੍ਧਾਨ ਜੀ ਦੀ ਰਹਿਨੁਮਾਈ ਚ ਲਗਾ। ਇਸ ਮੋਕੇ ਡਾ ਰੰਜੀਵ ਸੀਟੀ ਹਸਪਤਾਲ ਨਵਾਂ ਸ਼ਹਿਰ ਵਲੋਂ 180 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਸੋਸਾਇਟੀ ਵਲੋਂ ਜ਼ਰੂਰਤਮੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਕੁਦਰਤੀ ਇਲਾਜ਼ ਪ੍ਰਣਾਲੀ ਰੇਕੀ ਰਾਹੀਂ ਨਰਿੰਦਰ ਰਾਠੌਰ ਵਲੋ ਮਰੀਜ਼ਾਂ ਦੇ ਦੁਖਾਂ ਦਾ  ਇਲਾਜ਼ ਕੀਤਾ। ਇਸ ਕੈਪ ਦਾ ਉਦਘਾਟਨ ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕੰਮ ਸਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਨੇ ਕੀਤਾ।
ਇਸ ਮੌਕੇ ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ ਵਲੋਂ ਕਰਵਾਏ ਬਚਿਆਂ ਦੇ ਪੇਂਟਿੰਗ ਮੁਕਾਬਲਿਆਂ ਦਾ ਉਦਘਾਟਨ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਕੀਤਾ।
ਇਸ ਮੋਕੇ ਅਖੰਡ ਪਾਠ ਸਾਹਿਬ ਜੀ ਦੇ ਲੜੀ ਵਾਰ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਕਥਾ ,ਕੀਰਤਨ
ਅਤੇ ਵਿਚਾਰਾਂ ਤੋਂ ਉਪਰੰਤ ਗੁਰੂ ਕਾ ਲੰਗਰ ਅਤੇ ਮਠਿਆਈਆਂ ਅਤੇ ਚਾਹ ਦਾ ਲੰਗਰ ਅਤੁੱਟ ਵਰਤਿਆ ।ਇਸ ਮੋਕੇ ਪਵਨ ਕੁਮਾਰ ਚਾਂਦਲਾ ਪ੍ਧਾਨ ਸੇਣ ਭਗਤ ਵੈਲਫੇਅਰ ਐਸੋਸੀਏਸ਼ਨ, ਸੁਖਵਿੰਦਰ ਸਿੰਘ ਭੰਗੂ ਸਕਤਰ, ਕੈਪਟਨ ਹਰਭਜਨ ਸਿੰਘ, ਨਰਿੰਦਰ ਸਿੰਘ ਰਠੋਰ, ਵਾਸਦੇਵ ਪਰਦੇਸੀ, ਜੋਤਦੀਪ ਸਿੰਘ ਰਾਠੌਰ,ਨਿਰਮਲ ਸਿੰਘ, ਪੁਜਾ ਰਾਣੀ ਮਾਨ, ਆਦਿ ਹਾਜ਼ਰ ਸਨ।