
ਪਿੰਡ ਨੰਗਲ ਖਿਲਾੜੀਆਂ ਦੇ 43 ਵੇਂ ਸਲਾਨਾ ਦਿਹਾਤੀ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਗੋਹਗੜੋਂ ਦੀ ਟੀਮ ਨੇ ਜਿੱਤਿਆ
ਮਾਹਿਲਪੁਰ, (4 ਦਸੰਬਰ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨੰਗਲ ਖਿਲਾੜੀਆਂ ਵਿਖੇ 43 ਵਾਂ ਸਲਾਨਾ ਦਿਹਾਤੀ ਫੁੱਟਬਾਲ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ ਹੋਇਆ। ਪਿੰਡ ਦੇ ਪ੍ਰਵਾਸੀ ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਪੂਰੇ ਨਗਰ ਨਿਵਾਸੀਆਂ ਨਾਲ ਮਿਲ ਕੇ ਪਿਛਲੇ 43 ਸਾਲਾਂ ਤੋਂ ਇਹ ਖੇਡ ਮੇਲਾ ਲਗਾਤਾਰ ਜਾਰੀ ਹੈ।
ਮਾਹਿਲਪੁਰ, (4 ਦਸੰਬਰ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨੰਗਲ ਖਿਲਾੜੀਆਂ ਵਿਖੇ 43 ਵਾਂ ਸਲਾਨਾ ਦਿਹਾਤੀ ਫੁੱਟਬਾਲ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ ਹੋਇਆ। ਪਿੰਡ ਦੇ ਪ੍ਰਵਾਸੀ ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਪੂਰੇ ਨਗਰ ਨਿਵਾਸੀਆਂ ਨਾਲ ਮਿਲ ਕੇ ਪਿਛਲੇ 43 ਸਾਲਾਂ ਤੋਂ ਇਹ ਖੇਡ ਮੇਲਾ ਲਗਾਤਾਰ ਜਾਰੀ ਹੈ।ਯੂਥ ਸਪੋਰਟਸ ਕਲੱਬ ਦੇ ਫਾਊਂਡਰ ਸ਼੍ਰੀ ਜੀ. ਸੀ. ਭਾਰਦਵਾਜ ਜੀ ਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਦੇ ਪਹਿਲੇ ਨਾਮੀ ਫੁੱਟਬਾਲਰ ਸ: ਪਰਗਟ ਸਿੰਘ ਹੀਰ ਐਨ ਆਈ ਐਸ ਕੋਚ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਖੇਡ ਮੇਲੇ ਨੂੰ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ।ਫਾਈਨਲ ਮੁਕਾਬਲਾ ਗੋਹਗੜੋਂ ਤੇ ਬਿਹਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆl ਜਿਸ ਵਿੱਚ ਗੋਹਗੜੋਂ ਦੀ ਟੀਮ ਜੇਤੂ ਰਹੀ।ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵਿਸ਼ੇਸ਼ ਤੌਰ ਤੇ ਇਸ ਪੇਂਡੂ ਖੇਡ ਮੇਲੇ ਦੇ ਪ੍ਰਬੰਧਕਾਂ ਦੀ ਹੌਂਸਲਾ ਅਫ਼ਜਾਈ ਕਰਨ ਤੇ ਖਿਲਾੜੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।ਉਨ੍ਹਾਂ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਂਣ ਤੇ ਚੰਗੇ ਨਾਗਰਿਕ ਬਣਾਉਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ।ਪਿੰਡ ਵਾਸੀਆਂ ਵਲੋਂ ਮੰਗੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਵੀ ਕੀਤਾ। ਕੁੱਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਸਦੀਵੀ ਵਿਛੋੜਾ ਦੇ ਗਏ ਨੈਸ਼ਨਲ ਪੱਧਰ ਦੇ ਖਿਡਾਰੀ ਤੇ ਨੇਕ ਇਨਸਾਨ ਸ਼ੁੱਭਕਰਨ ਸਪੁੱਤਰ ਸਵ: ਪੰਡਿਤ ਓਮ ਪ੍ਰਕਾਸ਼ ਜੀ (ਕਲੱਬ ਦੇ ਫਾਊਂਡਰ ਪ੍ਰਧਾਨ) ਦੀ ਘਾਟ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨੂੰ ਰੜਕਦੀ ਰਹੀ ਤੇ ਸੀਨੇ ਖੋਹ ਪਾਉਂਦੀ ਰਹੀ।ਇਸ ਵਾਰ ਵੀ ਇਲਾਕੇ ਦੇ ਨਵੇਂ ਉੱਭਰਦੇ ਖਿਡਾਰੀਆਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।ਫਾਈਨਲ ਮੁਕਾਬਲੇ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਰਿਟਾਇਰਡ ਕਮਾਂਡੈਂਟ ਅਰਜਨਾ ਐਵਾਰਡੀ ਫੁੱਟਬਾਲਰ ਸ: ਗੁਰਦੇਵ ਸਿੰਘ ਗਿੱਲ ਜੀ ਤੇ ਐਨ. ਆਈ. ਐਸ. ਕੋਚ ਫੁੱਟਬਾਲਰ ਪਰਗਟ ਸਿੰਘ ਹੀਰ ਅਮਰੀਕਾ ਨਿਵਾਸੀ ਨੇ ਕੀਤੀ।ਇਸ ਮੌਕੇ ਤੇ ਇਸ ਖੇਡ ਮੇਲੇ ਨੂੰ ਸ਼ੁਰੂ ਕਰਨ ਤੇ ਇਸ ਨੂੰ ਨਿਰਵਿਘਨ ਚਲਾਉਣ ਲਈ ਪਿੰਡ ਦੇ ਜੰਮਪਲ ਰਿਟਾਇਰਡ ਡਿਪਟੀ ਡਾਇਰੈਕਟਰ ਏ ਆਈ ਆਰ ਸ਼੍ਰੀ ਜੀ ਸੀ ਭਾਰਦਵਾਜ ਦੇ ਯਤਨਾਂ, ਉੱਦਮ ਤੇ ਲਗਨ ਨੂੰ ਸੰਤ ਦਰਸ਼ਨ ਸਿੰਘ ਜੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਲਾਹਿਆ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀ ਜੀ ਸੀ ਭਾਰਦਵਾਜ ਜੀ ਦੇ ਪਿੰਡ ਪ੍ਰਤੀ ਮੋਹ ਕਾਰਨ ਉਨ੍ਹਾਂ ਸਿਰਤੋੜ ਯਤਨ ਕਰਕੇ ਆਪਣੇ ਜੰਮਣ ਭੋਇੰ ਪਿੰਡ ਨੰਗਲ ਖਿਲਾੜੀਆਂ ਵਿੱਚ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਸਵ: ਸਰਦਾਰ ਬੇਅੰਤ ਸਿੰਘ ਤੇ ਸਵ: ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੱਦ ਕੇ ਪਿੰਡ ਤੇ ਇਲਾਕੇ ਦਾ ਮਾਣ ਵਧਾਇਆ,ਪਿੰਡ ਨੂੰ ਨੰਗਲ ਚੋਰਾਂ ਤੋਂ 2005 ਵਿੱਚ ਨੰਗਲ ਖਿਲਾੜੀਆਂ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਵਾਇਆ ਤੇ ਹਰ ਸਾਲ ਇਸ ਖੇਡ ਮੇਲੇ ਤੇ ਕੇਂਦਰੀ ਤੇ ਸੂਬਾਈ ਮੰਤਰੀ ਸੱਦ ਕੇ ਪਿੰਡ ਤੇ ਇਲਾਕੇ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਨਿਰੰਤਰ ਯਤਨਸ਼ੀਲ ਹਨ।ਇਸ ਮੌਕੇ ਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਵਿਧਾਇਕ ਜਸਬੀਰ ਸਿੰਘ ਰਾਜਾ,ਸ: ਸੁਰਿੰਦਰ ਸਿੰਘ ਸੰਧੂ ਚੱਬੇਵਾਲ,ਸ: ਗੁਰਸਾਹਿਬ ਸਿੰਘ ਥਾਣਾ ਮੁਖੀ ਚੱਬੇਵਾਲ,ਕਲੱਬ ਦੇ ਪ੍ਰਧਾਨ ਨਵਨੀਤ ਕੁਮਾਰ ਭਾਰਦਵਾਜ,ਸਰਬਜੀਤ ਸਿੰਘ,ਪ੍ਰਿੰਸੀਪਲ ਅਜੀਤ ਸਿੰਘ,ਸਤਨਾਮ ਸਿੰਘ, ਹਰਜਿੰਦਰ ਸਿੰਘ,ਨਿਮਰਤਾ ਲਾਡੀ,ਤਲਵਿੰਦਰ ਸਿੰਘ ਹੀਰ,ਮਲਕੀਤ ਸਿੰਘ, ਜਸਵਿੰਦਰ ਸਿੰਘ,ਕੁਲਦੀਪ ਸਿੰਘ,ਰਾਜਕੁਮਾਰ,ਦਵਿੰਦਰ ਸਿੰਘ,ਆਕਾਸ਼ ਸਿੰਘ, ਸੁਰਿੰਦਰ ਸਿੰਘ,ਕੁਲਵਿੰਦਰ ਸਿੰਘ ਬਲਰਾਮ,ਬਲਰਾਜ, ਅਮਰਜੀਤ ਕੁਮਾਰ, ਕੁਲਵਿੰਦਰ ਕੌਰ, ਬਖਸ਼ਿੰਦਰ ਕੌਰ, ਨਿਰਮਲ ਕੌਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ।ਯੂਥ ਸਪੋਰਟਸ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਦੇਸ਼ ਵਿਦੇਸ਼ ਵਸਦੇ ਸਮੂਹ ਪਿੰਡ ਵਾਸੀਆਂ ਦਾ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਤਨ ਮਨ ਧਨ ਨਾਲ ਪਾਏ ਜਾ ਰਹੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
