ਡੇਰਾ ਲੋਹ ਲੰਗਰ ਗੁਰਦੁਆਰਾ ਚੈਰੀਟੇਬਲ ਸੋਸਾਇਟੀ ਨੰਗਲ ਖੁਰਦ ਨੇ ਲੋੜਵੰਦ ਮਰੀਜ਼ਾਂ ਨੂੰ ਦੰਦ ਵੰਡੇ

ਮਾਹਿਲਪੁਰ, (2 ਦਸੰਬਰ) ਡੇਰਾ ਲੋਹ ਲੰਗਰ ਗੁਰਦੁਆਰਾ ਚੈਰੀਟੇਬਲ ਸੁਸਾਇਟੀ ਨੰਗਲ ਖੁਰਦ ਵੱਲੋਂ ਅੱਜ ਲੋੜਵੰਦ ਮਰੀਜ਼ਾਂ ਨੂੰ ਦੰਦ ਵੰਡੇ ਗਏl ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਵਿਕਰਮਜੀਤ ਸਿੰਘ, ਪਵਨਪ੍ਰੀਤ ਸਿੰਘ ਮੁੱਗੋਵਾਲ ਨਵੇਂ ਚੁਣੇ ਗਏ ਪੀਸੀਐਸ (ਜੁਡੀਸ਼ੀਅਲ), ਡਾਕਟਰ ਵਰੁਣ ਸਹੋਤਾ, ਡਾਕਟਰ ਪਰਮਿੰਦਰ ਕੌਰ, ਬੀਬੀ ਸਤਿੰਦਰ ਕੌਰ, ਮਨਦੀਪ ਸਿੰਘ ਲੰਬੜਦਾਰ, ਬਲਵੰਤ ਸਿੰਘ, ਸਰਪੰਚ ਰੀਟਾ ਰਾਣੀ, ਮਹਿੰਦਰ ਪਾਲ, ਸਰਵਣ ਰਾਮ ਸਮੇਤ ਪਿੰਡ ਨਿਵਾਸੀ ਹਾਜ਼ਰ ਸਨl

ਮਾਹਿਲਪੁਰ, (2 ਦਸੰਬਰ) ਡੇਰਾ ਲੋਹ ਲੰਗਰ ਗੁਰਦੁਆਰਾ ਚੈਰੀਟੇਬਲ ਸੁਸਾਇਟੀ ਨੰਗਲ ਖੁਰਦ ਵੱਲੋਂ ਅੱਜ ਲੋੜਵੰਦ ਮਰੀਜ਼ਾਂ ਨੂੰ ਦੰਦ ਵੰਡੇ ਗਏl ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਵਿਕਰਮਜੀਤ ਸਿੰਘ, ਪਵਨਪ੍ਰੀਤ ਸਿੰਘ ਮੁੱਗੋਵਾਲ ਨਵੇਂ ਚੁਣੇ ਗਏ ਪੀਸੀਐਸ (ਜੁਡੀਸ਼ੀਅਲ), ਡਾਕਟਰ ਵਰੁਣ ਸਹੋਤਾ, ਡਾਕਟਰ ਪਰਮਿੰਦਰ ਕੌਰ, ਬੀਬੀ ਸਤਿੰਦਰ ਕੌਰ, ਮਨਦੀਪ ਸਿੰਘ ਲੰਬੜਦਾਰ, ਬਲਵੰਤ ਸਿੰਘ, ਸਰਪੰਚ ਰੀਟਾ ਰਾਣੀ, ਮਹਿੰਦਰ ਪਾਲ, ਸਰਵਣ ਰਾਮ ਸਮੇਤ ਪਿੰਡ ਨਿਵਾਸੀ ਹਾਜ਼ਰ ਸਨl ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਡੇਰਾ ਲੋਹ ਲੰਗਰ ਗੁਰਦੁਆਰਾ ਚੈਰੀਟੇਬਲ ਸੁਸਾਇਟੀ ਨੰਗਲ ਖੁਰਦ ਡੇਰਾ ਬਿਸ਼ਨਪੁਰੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਹਰ ਸ਼ਨੀਵਾਰ ਨੂੰ ਸ਼ਾਮੀ 3 ਤੋਂ 5 ਵਜੇ ਤੱਕ ਦੰਦਾਂ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ ਜਾਂਦਾ ਹੈl ਜਿਸ ਵਿੱਚ ਡਾਕਟਰ ਵਰੁਣ ਸਹੋਤਾ ਅਤੇ ਡਾਕਟਰ ਪਰਮਿੰਦਰ ਕੌਰ ਮਰੀਜ਼ਾਂ ਦੀਆਂ ਦੰਦਾਂ ਦੀਆਂ ਬਿਮਾਰੀਆਂ ਦਾ ਚੈੱਕ ਅਪ ਕਰਦੇ ਹਨ ਅਤੇ ਲੋੜਵੰਦਾਂ ਦੇ ਦੰਦ ਅਤੇ ਜਵਾੜੇ ਲਗਾਏ ਜਾਂਦੇ ਹਨl  ਇਸ ਦੇ ਨਾਲ ਹੀ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਅਤੇ ਔਰਤਾਂ ਦੀਆਂ ਹੋਰ ਬਿਮਾਰੀਆਂ ਦਾ ਜਨਰਲ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨl ਸੰਤ ਬਾਬਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਨੂੰ ਇਹ ਕਾਰਜ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬਜ਼ੁਰਗ ਜਿਨਾਂ ਦੇ ਦੰਦ ਨਹੀਂ ਉਹ ਹੁਣ ਦੰਦ ਲਗਵਾ ਕੇ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਵਾ ਕੇ ਖਾਣਾ ਖਾ ਰਹੇ ਹਨl ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦ ਵਿਅਕਤੀਆਂ ਦੀ ਭਲਾਈ ਤੇ ਖਰਚ ਕਰਨ ਦੀ ਆਦਤ ਪਾਉਣੀ ਚਾਹੀਦੀ ਹੈl