ਸੇਂਟ ਜੋਨਸ ਪਬਲਿਕ ਸਕੂਲ ਜ਼ੀਰਕਪੁਰ ਦਾ ਸਾਲਾਨਾ ਸਮਾਗਮ ਆਯੋਜਿਤ
ਜ਼ੀਰਕਪੁਰ, 25 ਨਵੰਬਰ - ਸੇਂਟ ਜੋਨਸ ਪਬਲਿਕ ਸਕੂਲ, ਜ਼ੀਰਕਪੁਰ ਵਲੋਂ ਟੈਗੋਰ ਥੀਏਟਰ ਵਿਖੇ ਆਪਣਾ ਸਲਾਨਾ ਸਮਾਗਮ ਮਨਾਇਆ ਗਿਆ। ਸਮਾਗਮ ਦਾ ਵਿਸ਼ਾ ਇਨਸਾਨੀਅਤ ਲਈ ਆਸ ਦੀ ਅੱਗ ਰਖਿਆ ਗਿਆ ਸੀ। ਇਸ ਮੌਕੇ ਆਈ.ਪੀ.ਬੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੁਰਸਿਮਰਨ ਸਿੰਘ ਓਬਰਾਏ ਅਤੇ ਡਾ: ਨਵਜੋਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਹਮਦਰਦੀ, ਪਰਉਪਕਾਰ, ਦਾਨ ਅਤੇ ਮਨੁੱਖਾਂ ਵਿਚਕਾਰ ਪਿਆਰ ਦੀਆਂ ਕਦਰਾਂ-ਕੀਮਤਾਂ ਸਿਖਾਉਣ ਲਈ ਥੀਮ ਦੇ ਅਨੁਸਾਰ ਆਪਣੇ ਸਕਿੱਟ ਅਤੇ ਡਾਂਸ ਪੇਸ਼ ਕੀਤੇ ਗਏ। ਇਸ ਮੌਕੇ ਬਾਲ ਮਜ਼ਦੂਰੀ, ਜਾਨਵਰਾਂ ਦੀ ਬੇਰਹਿਮੀ, ਵਾਤਾਵਰਣ ਪ੍ਰਦੂਸ਼ਣ ਅਤੇ ਸੀਨੀਅਰ ਸਿਟੀਜ਼ਨਾਂ ਦੀ ਤਰਸਯੋਗ ਹਾਲਤ ਤੇ ਸਕਿੱਟ ਇਸ ਸਮਾਗਮ ਦੀਆਂ ਮੁੱਖ ਗੱਲਾਂ ਸਨ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਡਾ. ਸ਼ਾਂਤਾ ਨਈਅਰ ਅਤੇ ਡਾਇਰੈਕਟਰ ਸ਼੍ਰੀ. ਆਰ ਕੇ ਨਈਅਰ ਵਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਸਕੂਲ ਸਟਾਫ ਅਤੇ ਹੋਰ ਪਤਵੰਤੇ ਹਾਜਿਰ ਸੀ।