20 ਨਵੰਬਰ ਨੂੰ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਲਗਾਇਆ ਜਾਵੇਗਾ ਵਿਸ਼ਾਲ ਕੈਂਸਰ, ਖ਼ੂਨਦਾਨ ਤੇ ਅੱਖਾਂ ਦਾ ਜਾਂਚ ਕੈਂਪ-ਰਾਣਾ ਆਰਕੇ ਹਰਵਾਂ

ਗੜ੍ਹਸ਼ੰਕਰ, 18 ਨਵੰਬਰ - ਸੰਸਥਾ ਪਹਿਲਾਂ ਇਨਸਾਨੀਅਤ ਵਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਪੈਟਰਨ ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਧਾਨ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਅੱਚਲਪੁਰ ਵਿਖੇ ਵਿਸ਼ਾਲ ਕੈਂਸਰ, ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।

ਗੜ੍ਹਸ਼ੰਕਰ, 18 ਨਵੰਬਰ - ਸੰਸਥਾ ਪਹਿਲਾਂ ਇਨਸਾਨੀਅਤ ਵਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਪੈਟਰਨ ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਧਾਨ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਅੱਚਲਪੁਰ ਵਿਖੇ ਵਿਸ਼ਾਲ ਕੈਂਸਰ, ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਭਾਜਪਾ ਆਗੂ ਦੇ ਰਾਣਾ ਰਾਜ ਕੁਮਾਰ ਹਰਵਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਸਰ ਜਿਹੀ ਨੁਮਰਾਦ ਬਿਮਾਰੀ ਨੂੰ ਖਤਮ ਕਰਨ ਦੇ ਮਕਸਦ ਨਾਲ ਵੱਡੇ ਬਜਟ ਦਾ ਵਿਸ਼ਾਲ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿਚ ਇੰਗਲੈਂਡ ਤੋਂ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਤਿਆਰ 6 ਵੱਡੀਆਂ ਬੱਸਾਂ ਤੈਅ ਮਿਤੀ ਅਨੁਸਾਰ ਅੱਚਲਪੁਰ ਪਹੁੰਚਣਗੀਆਂ ਅਤੇ ਇਨ੍ਹਾਂ ਬੱਸਾਂ ਵਿਚ ਡਾਕਟਰਾਂ ਦੀ ਟੀਮ ਅਤੇ ਪੈਰਾਮੈਡੀਕਲ ਸਟਾਫ਼ ਮੌਜੂਦ ਹੋਵੇਗਾ ਜਿਨ੍ਹਾਂ ਵਲੋਂ ਕੈਂਸਰ, ਹੱਡੀਆਂ, ਖ਼ੂਨ ਦੀ ਜਾਂਚ, ਅੱਖਾਂ ਦੀ ਜਾਂਚ ਅਤੇ ਹੋਰ ਟੈੱਸਟ ਕੀਤੇ ਜਾਣਗੇ, ਜੋ ਬਿਲਕੁੱਲ ਮੁਫ਼ਤ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਵੱਡੀ ਗਿਣਤੀ ਲੋਕਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੰਗਰ ਅਤੇ ਹੋਰ ਸੁਵਿਧਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਸੰਸਥਾ ਪਹਿਲਾਂ ਇਨਸਾਨੀਅਤ ਵਲੋਂ ਹੁਣ ਤੱਕ ਦਰਜਨ ਦੇ ਕਰੀਬ ਕੈਂਸਰ, ਮੈਡੀਕਲ ਜਾਂਚ, ਅੱਖਾਂ ਦੇੇ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ ਜਦਕਿ ਕਰੋਨਾ ਕਾਲ ਸਮੇਂ ਜਿੱਥੇ ਲੱਖਾਂ ਮਾਸਕਾਂ, ਵੱਡੇ ਪੱਧਰ 'ਤੇ ਸੈਨੇਟਾਈਜੇਸ਼ਨ, ਦਵਾਈਆਂ ਆਦਿ ਦੀ ਵੰਡ ਕੀਤੀ ਗਈ ਸੀ, ਉੱਥੇ ਲੰਪੀ ਸਕਿਨ ਬਿਮਾਰੀ ਸਮੇਂ ਦਵਾਈਆਂ ਦੀ ਵੰਡ, ਸੈਨੇਟਾਈਜੇਸ਼ਨ, ਗ਼ਰੀਬ ਲੜਕੀਆਂ ਦੇ ਵਿਆਹ ਹਿੱਤ ਘਰੇਲੂ ਵਸਤਾਂ, ਵਿਦੇਸ਼ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਆਦਿ ਜਿਹੇ ਨੇਕ ਕਾਰਜ ਕੀਤੇ ਜਾ ਚੁੱਕੇ ਹਨ ਇਸ ਦੇ ਨਾਲ ਹੀ ਸੰਸਥਾ ਵਲੋਂ ਬਰਸਾਤਾਂ ਕਾਰਨ ਮਚੀ ਤਬਾਹੀ ਦੌਰਾਨ ਲੋਕਾਂ ਨੂੰ ਹੁਣ ਤੱਕ 20 ਹਜ਼ਾਰ ਤੋਂ ਉੱਪਰ ਰਾਸ਼ਨ ਕਿੱਟਾਂ, ਤਰਪਾਲਾਂ ਆਦਿ ਵੀ ਵੰਡੀਆਂ ਜਾ ਚੁੱਕੀਆਂ ਹਨ ਤੇ ਸੇਵਾ ਹਾਲੇ ਵੀ ਜਾਰੀ ਹੈ।