ਰਿੰਡਾ ਵਿਖੇ 51 ਲੋੜਵੰਦ ਧੀਆਂ ਦੇ ਵਿਆਹ ਕਰਵਾਏ ਜਾਣਗੇ

ਮੋਹਾਲੀ- ਜ਼ਿਲ੍ਹਾ ਐਸ. ਏ. ਐਸ. (ਮੋਹਾਲੀ) ਦੇ ਸ਼ਹਿਰ ਕੁਰਾਲੀ ਦੇ ਵਸਨੀਕ ਸਮਾਜ ਸੇਵੀ ਨੌਜਵਾਨ ਦੀਪਕ ਸ਼ਰਮਾ (ਦੀਪੂ) ਵੱਲੋਂ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਦੀ ਅਗਵਾਈ ਵਿੱਚ ਮੋਰਿੰਡਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਦੀਪਕ ਸ਼ਰਮਾ ਦੀਪੂ ਕੁਰਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਉਣ ਵਾਲੀ 22 ਸਤੰਬਰ ਨੂੰ ਰੰਗੀ ਪੈਲੇਸ ਕੁਰਾਲੀ ਰੋਡ ਮੋਰਿੰਡਾ ਵਿਖੇ 51 ਲੋੜਵੰਦ ਧੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ।

ਦੀਪੂ ਕੁਰਾਲੀ ਨੇ ਦੱਸਿਆ ਕਿ ਲੋਕ ਭਲਾਈ ਦੇ ਇਸ ਕਾਰਜ ਵਿੱਚ ਜਿੱਥੇ ਉਨ੍ਹਾਂ ਨੂੰ ਸਮਾਜ ਸੇਵੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਉਥੇ ਹੀ ਵੱਖ ਵੱਖ ਇਲਾਕਿਆਂ ਵਿੱਚੋਂ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। 
ਉਨ੍ਹਾਂ ਕਿਹਾ ਕਿ ਐਨੇ ਵੱਡੇ ਕਾਰਜ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਮਾਜਕ ਸੇਵਾ ਹੈ ਜਿਸ ਨਾਲ ਕਈ ਪਰਿਵਾਰਾਂ ਦੇ ਘਰਾਂ ਵਿੱਚ ਖੁਸ਼ੀਆਂ ਦੇ ਦੀਵੇ ਜਗਣਗੇ। ਦੀਪਕ ਸ਼ਰਮਾ ਵੱਲੋਂ ਨਾ ਸਿਰਫ਼ ਵਿਆਹ ਕਰਵਾਏ ਜਾ ਰਹੇ ਹਨ, ਸਗੋਂ ਹਰ ਪਰਿਵਾਰ ਨੂੰ ਵਿਆਹ ਲਈ ਘਰੇਲੂ ਵਰਤੋਂ ਦਾ ਲੋੜੀਂਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਅਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੁੱਖ ਸਹੂਲਤਾਂ ਨਾਲ ਕਰ ਸਕਣ।
 ਉਨ੍ਹਾਂ ਕਿਹਾ ਇਸ ਸ਼ੁਭ ਮੌਕੇ 'ਤੇ ਲਗਭੱਗ ਚਾਰ ਹਜ਼ਾਰ ਲੋਕਾਂ ਦੇ ਇਕੱਠ ਲਈ ਖਾਣ-ਪੀਣ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ ਹੈ। ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਉਨ੍ਹਾਂ ਦੇ ਪਰਿਵਾਰ, ਦੋਸਤ, ਰਿਸ਼ਤੇਦਾਰਾਂ ਤੋਂ ਇਲਾਵਾ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਵੀ ਉਚੇਚੇ ਤੌਰ 'ਤੇ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਿਰਫ਼ ਵਿਆਹ ਨਹੀਂ ਸਗੋਂ ਇਕ ਸਮਾਜਕ ਮੇਲੇ ਦਾ ਰੂਪ ਧਾਰਨ ਕਰੇਗਾ, ਜਿਸ ਵਿੱਚ ਪਿਆਰ, ਸਹਿਯੋਗ ਅਤੇ ਇੱਕ-ਦੂਜੇ ਦੇ ਸਾਥ ਦਾ ਸੁਨੇਹਾ ਦਿੱਤਾ ਜਾਵੇਗਾ। 
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਨ ਕਾਰਜ ਵਿੱਚ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ। ਇਹ ਸਮਾਗਮ ਸਾਡੇ ਸਮਾਜ ਲਈ ਇੱਕ ਪ੍ਰੇਰਣਾ ਹੈ ਕਿ ਜੇ ਇਨਸਾਨ ਚਾਹੇ ਤਾਂ ਹੋਰਾਂ ਦੀਆਂ ਮੁਸ਼ਕਿਲਾਂ ਨੂੰ ਅਪਣੀ ਖੁਸ਼ੀ ਬਣਾਕੇ ਹੱਲ੍ਹ ਕਰ ਸਕਦਾ ਹੈ। ਦੀਪਕ ਸ਼ਰਮਾ ਦੇ ਇਸ ਉਪਰਾਲੇ ਨਾਲ ਜਿੱਥੇ ਕਈ ਪਰਿਵਾਰਾਂ ਦੇ ਜੀਵਨ ਵਿੱਚ ਰੌਸ਼ਨੀ ਆਵੇਗੀ, ਉੱਥੇ ਹੀ ਨੌਜਵਾਨ ਪੀੜ੍ਹੀ ਲਈ ਵੀ ਇਹ ਇੱਕ ਸਿੱਖ ਹੈ ਕਿ ਸਮਾਜ ਸੇਵਾ ਸਭ ਤੋਂ ਵੱਡੀ ਨੇਕੀ ਹੈ।
 ਇਹ ਸਮਾਗਮ ਸਿਰਫ਼ ਕੁਰਾਲੀ ਤੇ ਮੋਰਿੰਡਾ ਸ਼ਹਿਰ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਸਮਾਜ ਸੇਵੀ ਨੌਜਵਾਨ ਦੀਪਕ ਸ਼ਰਮਾ ਦੀ ਸ਼ਖ਼ਸੀਅਤ ਲਈ ਹੋਰ ਵਧੇਰੇ ਸਤਿਕਾਰ ਪੈਦਾ ਕਰ ਰਿਹਾ ਹੈ। ਇਸ ਮੌਕੇ ਦੀਪੂ ਕੁਰਾਲੀ ਨਾਲ ਉਨ੍ਹਾਂ ਦੇ ਸਹਿਯੋਗੀ ਵੀ ਹਾਜ਼ਰ ਸਨ।