ਸ਼ੈਮਰਾਕ ਸਕੂਲ ਦੀਆਂ ਦੋ ਰੋਜ਼ਾ ਸਾਲਾਨਾ ਖੇਡਾਂ ਦਾ ਆਯੋਜਨ
ਐਸ ਏ ਐਸ ਨਗਰ, 17 ਨਵੰਬਰ - ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਦੋ ਰੋਜਾ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸਕੂਲ ਦੇ ਚਾਰ ਹਾਊਸਾਂ (ਹੈਵਰਡ, ਸਟੈਨਫੋਰਡ, ਆਕਸਫੋਰਡ ਅਤੇ ਕੈਂਬਰਿਜ) ਦੇ ਤੀਸਰੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਸਾਲਾਨਾ ਖੇਡ ਮੁਕਾਬਲਿਆਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਰਨਲ ਅਜੇ ਚੌਹਾਨ ਅਤੇ ਸਾਬਕਾ ਆਈ ਏ ਐਸ ਵਿਵੇਕ ਅੱਤਰੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਕੂਲ ਦੇ ਪ੍ਰਿਸੀਪਲ ਪ੍ਰਨੀਤ ਸੋਹਲ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ 100, 200, 300, 800, 1000 ਮੀਟਰ ਰੇਸ, ਹਾਈ ਜੰਪ ਮੁਕਾਬਲੇ ਹੋਏ। ਇਸ ਦੇ ਨਾਲ ਹੀ ਮਾਪਿਆਂ ਦੀ ਦੌੜ, ਅਧਿਆਪਕਾਂ ਦੀ ਰੇਸ, 4/100 ਰਿਲੇ ਰੇਸ, ਨਿੰਬੂ ਦੌੜ, ਤਿੰਨ ਲੱਤ ਦੌੜ ਸਮੇਤ ਹੋਰ ਕਈ ਰੋਚਕ ਖੇਡਾਂ ਕਰਵਾਈਆਂ ਗਈਆਂ।
ਉਹਨਾਂ ਦੱਸਿਆ ਕਿ ਅੰਡਰ 17 ਮੁਕਾਬਲੇ ਦੌਰਾਨ ਲੜਕਿਆਂ ਵਿਚ ਸਾਤਵਿਕ ਅਤੇ ਲੜਕੀਆਂ ਵਿਚ ਗੁਰਸਿਮਰਨ ਨੇ ਬੈਸਟ ਐਥਲੀਟ ਦੀ ਟਰਾਫ਼ੀ ਜਿੱਤੀ। ਅੰਡਰ 19 ਵਿਚ ਲੜਕੀਆਂ ਵਿਚ ਮਹਿਕ ਅਤੇ ਲੜਕਿਆਂ ਵਿਚ ਸਾਂਝੇ ਤੌਰ ਤੇ ਸ਼ਿਵਨ ਤਿਆਲ ਅਤੇ ਵਿਵਾਨ ਸੂਦਨ ਨੂੰ ਬੈਸਟ ਅਥਲੀਟ ਐਲਾਨਿਆ ਗਿਆ। ਬੈਸਟ ਕਨਟਾਈਨਟ ਆਕਸਫੋਰਡ ਹਾਊਸ ਦੀ ਝੋਲੀ ਪਈ, ਜਦੋਂਕਿ ਓਵਰਆਲ ਐਥਲੈਟਿਕ ਟਰਾਫ਼ੀ ਸਟੈਨਫੋਰਡ ਹਾਊਸ ਨੇ ਜਿੱਤੀ।
ਸਕੂਲ ਦੇ ਚੇਅਰਮੈਨ ਏ ਐਸ ਬਾਜਵਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਾਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਸਾਨੂੰ ਜ਼ਿੰਦਗੀ ਦੇ ਹਰ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਪ੍ਰੇਰਿਤ ਕਰਦੇ ਹੋਏ ਇਕ ਚੰਗਾ ਇਨਸਾਨ ਬਣਾਉਂਦੀਆਂ ਹਨ। ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।