ਨੈਸ਼ਨਲ ਰਿਕਾਰਡ ਬਣਾਉਣ ਵਾਲੀ ਜੁਆਏ ਬੈਦਵਾਨ ਨੂੰ ਸਨਮਾਨਿਤ ਕੀਤਾ
ਐਸ ਏ ਐਸ ਨਗਰ, 17 ਨਵੰਬਰ - ਗੁਰਦੁਆਰਾ ਸਿੰਘ ਸਭਾ ਮਟੌਰ ਤੇ ਪਿੰਡ ਵਾਸੀਆਂ ਵੱਲੋਂ ਅੱਜ ਗੋਲਾ ਸੁੱਟਣ ਵਿੱਚ ਨੈਸ਼ਨਲ ਰਿਕਾਰਡ ਤੋੜਣ ਵਾਲੀ ਪਿੰਡ ਦੀ ਧੀ ਜੁਆਏ ਬੈਦਵਾਨ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਜੁਆਏ ਬੈਦਵਾਨ ਦੇ ਕੋਚ ਸਵਰਨ ਸਿੰਘ, ਕੋਚ ਮਲਕੀਤ ਸਿੰਘ ਬੈਦਵਾਣ ਅਤੇ ਜੁਆਏ ਬੈਦਵਾਨ ਦੇ ਪਿਤਾ ਸz. ਪਰਮਦੀਪ ਸਿੰਘ ਬੈਦਵਾਣ ਨੂੰ ਵੀ ਸਨਮਾਨਿਤ ਕੀਤਾ ਗਿਆ। ਜੁਆਏ ਬੈਦਵਾਣ ਨੂੰ ਸਨਮਾਨ ਚਿੰਨ੍ਹ ਦੇ ਨਾਲ ਨਾਲ ਨਗਦ ਰਾਸ਼ੀ ਵੀ ਦਿੱਤੀ ਗਈ।

ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਬੈਦਵਾਣ, ਬਹਾਦਰ ਸਿੰਘ ਪੰਚ, ਸਿਕੰਦਰ ਸਿੰਘ, ਮੋਹਣ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ ਚੰਨਾ, ਗੁਰਦਾਸ ਸਿੰਘ, ਨਿਰਮਲ ਸਿੰਘ, ਬਾਈ ਟੀਟੂ, ਜਗਦੀਪ ਸਿੰਘ, ਮਨਦੀਪ ਸਿੰਘ ਹਾਜ਼ਰ ਸਨ।