20 ਨਵੰਬਰ ਨੂੰ ਡੀਸੀ ਦਫਤਰ ਵਿਖੇ ਧਰਨਾ ਦੇਣਗੇ ਕਿਸਾਨ
ਐਸ ਏ ਐਸ ਨਗਰ, 17 ਨਵੰਬਰ = ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਮੁਹਾਲੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭਾਗੋ ਮਾਜਰਾ ਦੀ ਅਗਵਾਈ ਵਿੱਚ ਹੋਈ ਜਿਸ ਦੌਰਾਨ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਗੈਰ ਰਾਜਨੀਤਿਕ ਜਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 20 ਨਵੰਬਰ ਨੂੰ ਡੀਸੀ ਦਫਤਰ ਵਿਖੇ ਧਰਨਾ ਦੱਤਾ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਪਟਵਾਰੀਆਂ ਦਾ ਮੁੱਦਾ ਵੀ ਚੁੱਕਿਆ ਗਿਆ ਜਿਸ ਦੌਰਾਨ ਮੰਗ ਕੀਤੀ ਗਈ ਕਿ ਜਿੱਥੇ ਪਟਵਾਰੀਆਂ ਨੂੰ ਵਾਧੂ ਚਾਰਜ ਦਿੱਤੇ ਗਏ ਹਨ ਉਹਨਾਂ ਪਿੰਡਾਂ ਦੇ ਕੰਮ ਰੁਕੇ ਪਏ ਹਨ, ਜਿਸ ਕਾਰਨ ਲੋਕ ਕੰਮਾਂ ਲਈ ਹੈਰਾਨ ਹੋ ਰਹੇ ਹਨ। ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਪਿੰਡਾਂ ਦੇ ਕੰਮ ਰੁਕੇ ਪਏ ਹਨ ਉਹਨਾਂ ਵਿੱਚ ਪਟਵਾਰੀਆਂ ਨੂੰ ਤੁਰੰਤ ਤੈਨਾਤ ਕੀਤਾ ਜਾਵੇ।
ਇਸ ਮੌਕੇ ਕੁਲਦੀਪ ਸਿੰਘ ਭਾਗੋ ਮਾਜਰਾ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ ਨਰਿੰਦਰ ਸਿੰਘ ਆਦਿ ਹਾਜ਼ਰ ਸਨ।