
ਸੀਟੂ ਵੱਲੋਂ ਕਿਰਤ ਕਮਿਸ਼ਨਰ ਮੁਹਾਲੀ ਦੇ ਦਫਤਰ ਅੱਗੇ ਵਿਸ਼ਾਲ ਰੈਲੀ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਲਈ ਤਿੱਖੇ ਸੰਘਰਸ ਦਾ ਐਲਾਨ
ਐਸ ਏ ਐਸ ਨਗਰ, 17 ਨਵੰਬਰ - ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਕਿਰਤ ਕਮਿਸ਼ਨਰ ਦੇ ਮੁਹਾਲੀ ਸਥਿਤ ਦਫਤਰ ਸਾਹਮਣੇ ਰੋਹ ਪੂਰਵਕ ਧਰਨਾ ਮਾਰਿਆ ਗਿਆ। ਧਰਨੇ ਵਿੱਚ ਕਿਰਤੀ ਔਰਤਾਂ, ਨਰੇਗਾ ਸਕੀਮ ਵਰਕਰ, ਨਿਰਮਾਣ, ਭੱਠਾ ਤੇ ਉਦਯੋਗਿਕ ਮਜਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਐਸ ਏ ਐਸ ਨਗਰ, 17 ਨਵੰਬਰ - ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਕਿਰਤ ਕਮਿਸ਼ਨਰ ਦੇ ਮੁਹਾਲੀ ਸਥਿਤ ਦਫਤਰ ਸਾਹਮਣੇ ਰੋਹ ਪੂਰਵਕ ਧਰਨਾ ਮਾਰਿਆ ਗਿਆ। ਧਰਨੇ ਵਿੱਚ ਕਿਰਤੀ ਔਰਤਾਂ, ਨਰੇਗਾ ਸਕੀਮ ਵਰਕਰ, ਨਿਰਮਾਣ, ਭੱਠਾ ਤੇ ਉਦਯੋਗਿਕ ਮਜਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਪੰਜਾਬ ਸਰਕਾਰ ਦੀ ਮਜਦੂਰ ਵਿਰੋਧੀ ਨੀਤੀ ਵਿਰੁੱਧ ਦਿੱਤੇ ਧਰਨੇ ਵਿੱਚ ਹਿੱਸਾ ਲੈਣ ਲਈ ਪੰਜਾਬ ਭਰ ਤੋਂ ਸੀਟੂ ਨਾਲ ਸਬੰਧਤ ਯੂਨੀਅਨਾਂ ਦੇ ਵਰਕਰ ਬੱਸਾਂ, ਟਰੱਕਾਂ ਤੇ ਹੋਰ ਸਾਧਨਾਂ ਰਾਹੀਂ ਧਰਨੇ ਵਿੱਚ ਪਹੁੰਚੇ।
ਧਰਨੇ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਕੁਲ ਹਿੰਦ ਸਕੱਤਰ ਊਸਾ ਰਾਣੀ, ਸੂਬਾਈ ਜਨਰਲ ਸਕੱਤਰ ਚੰਦਰ ਸੇਖਰ, ਆਂਗਨਵਾੜੀ ਦੀ ਪ੍ਰਧਾਨ ਸੁਭਾਸ਼ ਰਾਣੀ, ਮਨਰੇਗਾ ਆਗੂ ਸ਼ੇਰ ਸਿੰਘ ਫਰਵਾਹੀ, ਅਮਰਨਾਥ ਕੁੰਮਕਲਾਂ, ਗੁਰਨਾਮ ਸਿੰਘ ਘਨੌਰ, ਨਿਰਮਾਣ ਮਜਦੂਰ ਦੇ ਆਗੂ ਦਲਜੀਤ ਕੁਮਾਰ ਗੋਰਾ, ਭੱਠਾ ਮਜਦੂਰਾਂ ਦੇ ਆਗੂ ਗੁਰਦਰਸ਼ਨ ਸਿੰਘ, ਨਾਇਬ ਸਿੰਘ ਲੋਚਮਾ, ਜੋਗਿੰਦਰ ਸਿੰਘ ਔਲਖ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਨੀਲੋ, ਨਛੱਤਰ ਸਿੰਘ, ਹਨੂੰਮਾਨ ਪ੍ਰਸ਼ਾਦ, ਜਸਵੰਤ ਸਿੰਘ ਸੈਣੀ, ਗੁਰਦੀਪ ਸਿੰਘ ਮੁਹਾਲੀ ਅਤੇ ਸੁਰਿੰਦਰ ਕੌਰ ਸੀਮਾ ਨੇ ਕਿਹਾ ਕਿ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਉਹਨਾਂ ਕਿਹਾ ਕਿ ਜੇਕਰ ਇਹ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੀਟੂ ਪੰਜਾਬ ਸਰਕਾਰ ਵਿਰੁੱਧ ਲਗਾਤਾਰ ਸੰਘਰਸ਼ ਅਰੰਭੇਗੀ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਧਰਨੇ ਦੀਆਂ ਮੁੱਖ ਮੰਗਾਂ ਵਿੱਚ 11 ਸਾਲ ਤੋਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਾ ਕਰਨ, ਅੱਠ ਘੰਟੇ ਦੀ ਥਾਂ 12 ਘੰਟੇ ਡਿਊਟੀ ਦੀ ਨੋਟੀਫਿਕੇਸਨ ਨੂੰ ਰੱਦ ਕਰਵਾਉਣ ਸਕੀਮ ਵਰਕਰਾਂ ਨੂੰ ਗ੍ਰੈਚੁਅਟੀ ਦੇਣ, 3 ਤੋਂ 6 ਸਾਲ ਦੇ ਬੱਚੇ ਆਂਗਨਵਾੜੀਆਂ ਵਿੱਚ ਭੇਜਣ ਗੈਰ-ਕਾਨੂੰਨੀ ਠੇਕੇਦਾਰੀ ਖਤਮ ਕਰਨ, ਸਥਾਈ ਕੰਮਾਂ ਤੇ ਲੱਗੇ ਮੁਲਾਜਮਾਂ ਨੂੰ ਰੈਗੂਲਰ ਕਰਨ, ਨਿੱਜੀਕਰਨ ਬੰਦ ਕਰਨ, ਘੱਟੋ-ਘੱਟ ਪੈਨਸਨ 10000ਰੁ: ਮਹੀਨਾ ਕਰਨ, ਨਰੇਗਾ ਮਜਦੂਰਾਂ ਦੀ ਦਿਹਾੜੀ 700ਰੁ: ਕਰਨ, ਪੇਂਡੂ ਚੌਕੀਦਾਰਾਂ ਦੀਆਂ ਉਜਰਤਾਂ ਹਰਿਆਣਾ ਦੇ ਬਰਾਬਰ ਕਰਨ, ਨਿਰਮਾਣ ਮਜਦੂਰਾਂ ਦੇ ਲਾਭਾਂ ਵਿੱਚ ਕੀਤੀਆਂ ਕਟੌਤੀਆਂ ਬਹਾਲ ਕਰਨਾ ਆਦਿ ਸਾਮਿਲ ਸਨ।
ਇਸ ਮੌਕੇ ਸੂਬਾਈ ਜਨਰਲ ਸਕੱਤਰ ਚੰਦਰ ਸੇਖਰ ਨੇ ਐਲਾਨ ਕੀਤਾ ਕਿ ਸੀਟੂ ਵਲੋਂ 26 ਤੋਂ 28 ਨਵੰਬਰ ਤੱਕ ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਮਹਾਂ ਪੜਾਵ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ।
