
ਐਸ.ਬੀ.ਓ.ਪੀ. ਦੇ ਸੇਵਾਮੁਕਤ ਅਧਿਕਾਰੀਆਂ ਦੀ ਕਾਨਫਰੰਸ ਵਿੱਚ ਪੈਨਸ਼ਨ ਤੇ ਮੈਡੀਕਲ ਇੰਸ਼ੋਰੈਂਸ 'ਤੇ ਜ਼ੋਰ
ਪਟਿਆਲਾ, 17 ਨਵੰਬਰ - ਸਟੇਟ ਬੈਂਕ ਆਫ ਪਟਿਆਲਾ (ਐਸ.ਬੀ.ਓ.ਪੀ. ) ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਵੱਲੋਂ ਮਿਡ ਟਰਮ ਕਾਨਫਰੰਸ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ ਸਥਾਨਕ ਐਸ ਡੀ ਐਸ ਕੇ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਕਈ ਰਾਜਾਂ 'ਚੋਂ ਲਗਭਗ 500 ਰਿਟਾਇਰਡ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ।
ਪਟਿਆਲਾ, 17 ਨਵੰਬਰ - ਸਟੇਟ ਬੈਂਕ ਆਫ ਪਟਿਆਲਾ (ਐਸ.ਬੀ.ਓ.ਪੀ. ) ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਵੱਲੋਂ ਮਿਡ ਟਰਮ ਕਾਨਫਰੰਸ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ ਸਥਾਨਕ ਐਸ ਡੀ ਐਸ ਕੇ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਕਈ ਰਾਜਾਂ 'ਚੋਂ ਲਗਭਗ 500 ਰਿਟਾਇਰਡ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇ ਐਸ ਸੰਧੂ ਨੇ ਕਿਹਾ ਕਿ ਅਫਸਰਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਬਾਰੇ ਕਈ ਵਾਰ ਲਿਖਿਆ ਗਿਆ ਪਰ ਅਜੇ ਤਕ ਕੋਈ ਸੁਣਵਾਈ ਨਹੀਂ ਹੋਈ । ਉਨ੍ਹਾਂ ਕਾਨਫਰੰਸ ਦੌਰਾਨ ਮੈਡੀਕਲ ਇੰਸ਼ੋਰੈਂਸ ਵਿੱਚ ਸੁਧਾਰ ਵਰਗੇ ਮੁੱਦਿਆਂ 'ਤੇ ਵੀ ਜ਼ੋਰ ਦਿੱਤਾ। ਹੈਦਰਾਬਾਦ ਤੋਂ ਵਿਸ਼ੇਸ਼ ਤੌਰ 'ਤੇ ਆਏ ਮੁੱਖ ਮਹਿਮਾਨ ਅਨੰਤ ਕ੍ਰਿਸ਼ਨ ਰਾਓ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਭਵਿੱਖ ਸਬੰਧੀ ਕਈ ਚਿੰਤਾਵਾਂ ਪ੍ਰਗਟ ਕਰਦਿਆਂ ਕਿਹਾ ਕਿ 1997 ਤੋਂ ਲੈ ਕੇ ਹੁਣ ਤਕ ਬੈਂਕ ਦੇ ਅਧਿਕਾਰੀਆਂ ਦੀ ਪੈਨਸ਼ਨ ਵਿੱਚ ਕਦੇ ਵਾਧਾ ਨਹੀਂ ਕੀਤਾ ਗਿਆ । ਕੇ ਐਸ ਸੰਧੂ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਰਾਮਾ ਕੋਟਾਸਵੇਰਾ ਰਾਓ ਨੇ 70 ਅਤੇ 80 ਸਾਲ ਦੀ ਉਮਰ ਦੇ ਅਧਿਕਾਰੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਸੰਸਥਾ ਦੇ ਵਿੱਤ ਸਕੱਤਰ ਯਸ਼ਪਾਲ ਸੂਦ ਨੇ ਬੈਲੇਂਸ ਸ਼ੀਟ ਪੇਸ਼ ਕੀਤੀ ਜਿਸ ਨੂੰ ਹਾਜ਼ਰ ਅਫ਼ਸਰਾਂ ਨੇ ਹੱਥ ਖੜੇ ਕਰਕੇ ਸਵੀਕਾਰ ਕੀਤਾ। ਕਾਨਫਰੰਸ ਦੌਰਾਨ ਮੁੱਖ ਮਹਿਮਾਨ ਤੇ ਹੋਰਨਾਂ ਨੇ ਡਾਇਰੈਕਟਰੀ ਵੀ ਜਾਰੀ ਕੀਤੀ। ਐਸੋਸੀਏਸ਼ਨ ਵੱਲੋਂ ਸਾਰੇ ਪ੍ਰਤੀਭਾਗੀਆਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ।
