ਸੁਮੀਤਾ ਰਾਣੀ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜ਼ਿ.) ਮਾਹਿਲਪੁਰ ਦੀ ਮੀਤ ਪ੍ਰਧਾਨ ਬਣੀ
ਮਾਹਿਲਪੁਰ, 23 ਅਪ੍ਰੈਲ- ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰੇਖਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਿਰਮਲ ਕੌਰ ਬੋਧ, ਸ਼ਸ਼ੀ ਬੰਗੜ, ਤਰਸੇਮ ਕੌਰ, ਅਮਰਜੀਤ ਕੌਰ, ਜੀਵਨ ਕੁਮਾਰੀ, ਸੁਮੀਤਾ ਰਾਣੀ, ਗਗਨਦੀਪ ਕੌਰ, ਧਰਮ ਸਿੰਘ ਫੌਜੀ, ਮਾਸਟਰ ਜੈ ਰਾਮ ਬਾੜੀਆਂ, ਡਾਕਟਰ ਪਰਮਿੰਦਰ ਸਿੰਘ, ਥਾਣੇਦਾਰ ਸੁਖਦੇਵ ਸਿੰਘ, ਨਿਰਮਲ ਸਿੰਘ ਮੁੱਗੋਵਾਲ ਆਦਿ ਮੈਂਬਰ ਅਤੇ ਸਮਰਥਕ ਹਾਜ਼ਰ ਹੋਏ।

ਇਸ ਮੌਕੇ ਸੁਸਾਇਟੀ ਦੇ ਕੰਮ ਕਾਰ ਨੂੰ ਹੋਰ ਵੀ ਜਥੇਬੰਦਕ ਅਤੇ ਵਧੀਆ ਢੰਗ ਨਾਲ ਚਲਾਉਣ ਲਈ ਸਰਬ ਸੰਮਤੀ ਨਾਲ ਸੁਮੀਤਾ ਰਾਣੀ ਨੂੰ ਸੁਸਾਇਟੀ ਦੀ ਮੀਤ ਪ੍ਰਧਾਨ ਚੁਣਿਆ ਗਿਆ। ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਾਰਡ ਨੰਬਰ 11- 12 ਮਾਹਿਲਪੁਰ ਵਿਖੇ ਹੋਏ ਇਕੱਠ ਦੌਰਾਨ ਵਾਰਡ ਦੀ ਕੌਂਸਲਰ ਸ੍ਰੀਮਤੀ ਸੁਰਿੰਦਰ ਕੌਰ ਅਤੇ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸੁਸਾਇਟੀ ਦੀ ਪ੍ਰਧਾਨ ਰੇਖਾ ਰਾਣੀ ਨੂੰ ਵੀ ਸਿਰੋਪਾਓ ਦਿੱਤਾ ਗਿਆ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਹਿਲਪੁਰ ਦੀ ਚੇਅਰਮੈਨ ਪਰਮਜੀਤ ਕੌਰ, ਸੰਦੀਪ ਕੌਰ, ਸੁਰਜੀਤ ਕੌਰ, ਸੰਤੋਖ ਸਿੰਘ ਗ੍ਰੰਥੀ ਸਿੰਘ, ਹਰਜੀਤ ਕੌਰ ਆਦਿ ਮੈਂਬਰ ਅਤੇ ਸਮਰਥਕ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸੁਮੀਤਾ ਰਾਣੀ ਨੇ ਕਿਹਾ ਕਿ ਉਹ ਸੁਸਾਇਟੀ ਵਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਨਿਭਾਉਂਦੀ ਹੋਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕੰਮ ਕਰੇਗੀ । ਇਸ ਮੌਕੇ ਨਿਰਮਲ ਕੌਰ ਬੋਧ ਅਤੇ ਰੇਖਾ ਰਾਣੀ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।