ਤਨੀਸ਼ਾ ਵਿੱਦਿਅਕ ਟਰੱਸਟ ਵੱਲੋਂ ਬਾਲ ਦਿਵਸ ਮੌਕੇ ''ਤਨੀਸ਼ਾ '' ਭਾਗ 31 ਰਿਲੀਜ਼

ਮਾਹਿਲਪੁਰ - ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਬਾਲ ਦਿਵਸ ਮੌਕੇ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ ਮਾਸਿਕ ਰੰਗੀਨ ਪੁਸਤਕ ਲੜੀ "ਤਨੀਸ਼ਾ" ਭਾਗ 31 ਸਤੰਬਰ ਨਵੰਬਰ ਸਰਪ੍ਰਸਤ ਲਾਲ ਚੰਦ ਜੀ, ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕ ਰਿੰਪੀ ਗਿੱਲ, ਤਨੀਸ਼ਾ, ਦਾਨਿਸ਼ ਗਿੱਲ ਵਲੋ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਿਖੇ ਰਿਲੀਜ਼ ਕੀਤਾ ਗਿਆ।

ਮਾਹਿਲਪੁਰ - ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਬਾਲ ਦਿਵਸ ਮੌਕੇ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ ਮਾਸਿਕ ਰੰਗੀਨ ਪੁਸਤਕ ਲੜੀ "ਤਨੀਸ਼ਾ" ਭਾਗ 31 ਸਤੰਬਰ ਨਵੰਬਰ ਸਰਪ੍ਰਸਤ ਲਾਲ ਚੰਦ ਜੀ, ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕ ਰਿੰਪੀ ਗਿੱਲ, ਤਨੀਸ਼ਾ, ਦਾਨਿਸ਼ ਗਿੱਲ ਵਲੋ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਪਾਦਕ ਸਾਬੀ ਈਸਪੁਰੀ ਨੇ ਕਿਹਾ ਕਿ ਤਨੀਸ਼ਾ ਵਿੱਦਿਅਕ ਟਰੱਸਟ ਵੱਲੋਂ ਬਾਲ ਰਸਾਲੇ ਤਨੀਸ਼ਾ ਵਿੱਚ ਵੱਖ ਵੱਖ ਸਾਹਿਤਕਾਰਾਂ, ਬਾਲ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਢੁਕਵਾਂ ਸਥਾਨ ਦਿੱਤਾ ਜਾਂਦਾ ਹੈ। ਜਿਸ ਨੂੰ ਵੱਡੀ ਗਿਣਤੀ ਵਿਚ ਪਾਠਕਾਂ ਵਲੋਂ ਪੜ੍ਹਿਆ ਜਾਂਦਾ ਹੈ ਤੇ ਸਲ੍ਹਾਹਿਆ ਜਾਂਦਾ ਹੈ।