ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਬੁੱਲ੍ਹੋਵਾਲ ਵਿਖੇ 42 ਯੂਨਿਟ ਖੂਨਦਾਨ

ਹੁਸ਼ਿਆਰਪੁਰ- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਮੋਕੇ ਕਸਬਾ ਬੁੱਲ੍ਹੋਵਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਕਾਈ ਬੁੱਲ੍ਹੋਵਾਲ, ਬਾਗਪੁਰ, ਲਾਚੋਵਾਲ, ਨੰਦਾਚੌਰ, ਕੰਧਾਲਾ ਜੱਟਾਂ, ਹਰਿਆਣਾ, ਧੂਤਾਂ, ਦੁਸੜਕਾ, ਜਨੌੜੀ, ਭੋਗਪੁਰ ਅਤੇ ਹੁਸ਼ਿਆਰਪੁਰ ਦੇ ਮੈਂਬਰਾਂ ਨੇ ਖੂਨਦਾਨ ਕਰਕੇ ਸਮਾਜ ਸੇਵਾ ਵਿਚ ਯੋਗਦਾਨ ਪਾਇਆ।

ਇਸ ਸਬੰਧੀ - ਜਾਣਕਾਰੀ ਦਿੰਦਿਆਂ ਬਲਵੀਰ ਸਿੰਘ = ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲਾਂ - ਵਾਂਗ ਇਸ ਸਾਲ ਵੀ ਫ਼ੋਟੋਗ੍ਰਾਫਰ ਐਸੋਸੀਏਸ਼ਨ ਦੇ 42 ਮੈਂਬਰਾਂ ਵਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਤੇ ਖੂਨਦਾਨ ਕੀਤਾ ਗਿਆ। 
ਇਸ ਮੌਕੇ ਪ੍ਰਧਾਨ ਸੇਵਾ ਸਿੰਘ ਸੈਣੀ, ਸਾਬਕਾ ਪ੍ਰਧਾਨ ਬਲਜੀਤ ਸਿੰਘ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾ, ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਦੌਰਾਨ ਪ੍ਰਧਾਨ ਸੇਵਾ ਸਿੰਘ ਸੈਣੀ ਨਾਲ ਸਾਬਕਾ ਪ੍ਰਧਾਨ ਬਲਜੀਤ ਸਿੰਘ,ਮਨਦੀਪ ਸਿੰਘ, ਹਰਪਿੰਦਰ ਸਿੰਘ ਹੈਪੀ, ਮਨੀ,  ਦੀਪਕ, ਮਨੀ ਨੰਗਲ, ਗੌਰਵ, ਰਮਾਂਕਾਂਤ, ਦੀਪਾ , ਸੁੱਖੀ ਲਾਚੋਵਾਲ, ਅਮਨਦੀਪ, ਮਨਦੀਪ ਸ਼ੇਰਪੁਰ, ਮਲਕੀਤ ਸਿੰਘ, ਜੱਸੀ ਬੁੱਲ੍ਹੋਵਾਲ ਅਤੇ ਡੇਨੀਅਲ ਵੀ ਹਾਜਰ ਸਨ।
 ਇਸ ਕੈਂਪ ਦੌਰਾਨ ਰਾਜੂ ਤੇ ਅਮਨ ਦੋਵੇ ਪਤੀ ਪਤਨੀ ਵਲੋਂ ਵੀ ਇਕੱਠਿਆਂ ਖੂਨ ਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਟੇਟ ਐਵਾਰਡੀ ਬਹਾਦਰ ਸਿੰਘ ਸਿੱਧੂ ( ਸਟਾਰ ਬਲੱਡ ਡੋਨਰ  ) ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।