ਮਦਰਹੁੱਡ ਨੂੰ ਸਮਰਪਿਤ ਪ੍ਰੋਗਰਾਮ ਵਿੱਚ 40 ਮਾਵਾਂ ਨੂੰ ਸਨਮਾਨਿਤ ਕੀਤਾ
ਐਸ.ਏ.ਐਸ. ਨਗਰ, 22 ਮਈ- ਮੈਕਸ ਹਸਪਤਾਲ ਵੱਲੋਂ ਮਦਰਹੁੱਡ ਨੂੰ ਸਮਰਪਿਤ ‘ਮਾਂ ਲਈ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਉਨ੍ਹਾਂ ਮਾਵਾਂ ਨੂੰ ਸਮਰਪਿਤ ਸਰਧਾਂਜਲੀ ਸੀ, ਜੋ ਆਪਣੀ ਮਾਂ ਬਣਨ ਦੀ ਯਾਤਰਾ ਨੂੰ ਪੂਰੀ ਤਾਕਤ ਨਾਲ ਅਪਣਾਉਂਦੀਆਂ ਹਨ।
ਐਸ.ਏ.ਐਸ. ਨਗਰ, 22 ਮਈ- ਮੈਕਸ ਹਸਪਤਾਲ ਵੱਲੋਂ ਮਦਰਹੁੱਡ ਨੂੰ ਸਮਰਪਿਤ ‘ਮਾਂ ਲਈ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਉਨ੍ਹਾਂ ਮਾਵਾਂ ਨੂੰ ਸਮਰਪਿਤ ਸਰਧਾਂਜਲੀ ਸੀ, ਜੋ ਆਪਣੀ ਮਾਂ ਬਣਨ ਦੀ ਯਾਤਰਾ ਨੂੰ ਪੂਰੀ ਤਾਕਤ ਨਾਲ ਅਪਣਾਉਂਦੀਆਂ ਹਨ।
ਇਸ ਮੌਕੇ ਹਸਪਤਾਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਿਨਾਕ ਮੋਦਗਿਲ ਨੇ ਕਿਹਾ ਕਿ ਹਰ ਕਿਸੇ ਲਈ ਮਾਂ ਦੀ ਮਹੱਤਤਾ ਅਤੇ ਉਸ ਵੱਲੋਂ ਆਪਣੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਮਾਂ ਤੋਂ ਬਿਨ੍ਹਾਂ ਕਿਸੇ ਵਿਅਕਤੀ ਦੀ ਜਿੰਦਗੀ ਪੂਰੀ ਹੋਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਕੰਮਕਾਜੀ ਜੀਵਨ ਅਤੇ ਮਾਂ ਬਣਨ ਦੀ ਯਾਤਰਾ ਦਾ ਪ੍ਰਬੰਧਨ ਦੋ ਪੂਰੇ ਸਮੇਂ ਦੀਆਂ ਭੂਮਿਕਾਵਾਂ ਹਨ, ਫਿਰ ਵੀ ਪ੍ਰੇਰਨਾਦਾਇਕ ਔਰਤਾਂ ਦੀ ਵਧਦੀ ਗਿਣਤੀ ਦੋਵਾਂ ਨੂੰ ਮੁੜ ਪਰਿਭਾਸ਼ਿਤ ਕਰ ਰਹੀ ਹੈ। ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਡਾਂਸ ਪ੍ਰਦਰਸ਼ਨ, ਇੰਟਰਐਕਟਿਵ ਕੁਇਜ ਸ਼ੋਅ ਅਤੇ ਰੈਂਪ ਵਾਕ ਸਮੇਤ ਕਈ ਦਿਲਚਸਪ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਕਹਾਣੀ ਸੁਣਾਉਣ ਦੇ ਸੈਸ਼ਨ ਦੌਰਾਨ, ਕੰਮਕਾਜੀ ਮਾਵਾਂ ਨੇ ਮਾਂ ਬਣਨ ਦੀ ਆਪਣੀ ਵਿਲੱਖਣ ਯਾਤਰਾ ਸਾਂਝੀ ਕੀਤੀ। ਇਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿੱਥੇ 40 ਮਾਵਾਂ (ਜਿਨ੍ਹਾਂ ਵਿੱਚ ਕੰਮਕਾਜੀ ਮਾਵਾਂ ਵੀ ਸ਼ਾਮਲ ਸਨ) ਨੂੰ ਆਪਣੇ ਪਰਿਵਾਰਾਂ ਅਤੇ ਕੈਰੀਅਰ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ।